ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਭਰ ‘ਚ ਬੀਤੇ ਮਹੀਨਿਆਂ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਮਹਾਮਾਰੀ ਨੇ ਅਗਸਤ ਮਹੀਨੇ ‘ਚ ਤੜਥੱਲੀ ਮਚਾ ਹੋਈ ਹੈ। ਅਗਸਤ ਮਹੀਨੇ ‘ਚ ਪੀਕ ਦੌਰ ‘ਤੇ ਚੱਲ ਰਹੀ ਮਹਾਮਾਰੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਲੁਧਿਆਣਾਵਾਸੀਆਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਗਾਈਡਲਾਈਨ ਦਾ ਪਾਲਣ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਭਾਵ ਮੰਗਲਵਾਰ ਨੂੰ 205 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 10 ਬਾਹਰਲੇ ਜ਼ਿਲ੍ਹਿਆਂ ਦੇ ਅਤੇ 195 ਲੁਧਿਆਣਾ ਦੇ ਹਨ ਜਦਕਿ 14 ਲੋਕਾਂ ਨੇ ਦਮ ਤੋੜਿਆ ਹੈ, ਜਿਨ੍ਹਾਂ ‘ਚੋਂ 10 ਲੁਧਿਆਣਾ ਦੇ ਅਤੇ ਬਾਕੀ 4 ਹੋਰ ਜ਼ਿਲ੍ਹਿਆਂ ਤੋਂ ਹਨ।
ਦੱਸਣਯੋਗ ਹੈ ਕਿ ਜ਼ਿਲ੍ਹੇ ਭਰ ‘ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 9026 ਤੱਕ ਪਹੁੰਚ ਗਈ ਹੈ ਜਦਕਿ 334 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 908 ਪਾਜ਼ੀਟਿਵ ਮਾਮਲੇ ਦੂਜੇ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ, ਜਿਨ੍ਹਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ। ਇਨ੍ਹਾਂ ‘ਚ 74 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ ‘ਚੋਂ 1,09,651 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 95795 ਸੈਂਪਲ ਨੈਗੇਟਿਵ ਹਨ ਜਦਕਿ 9026 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਹੁਣ ਤੱਕ ਜ਼ਿਲ੍ਹੇ ਭਰ ‘ਚੋਂ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ–
-ਜਗਰਾਓ ਤੋਂ 309 ਪਾਜ਼ੀਟਿਵ ਮਰੀਜ ਜਦਕਿ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
-ਰਾਏਕੋਟ ਤੋਂ 132 ਪਾਜ਼ੀਟਿਵ ਮਰੀਜ਼ ਜਦਕਿ 4 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
-ਖੰਨਾ ਤੋਂ 299 ਪਾਜ਼ੀਟਿਵ ਮਰੀਜ਼ ਜਦਕਿ 11 ਮਰੀਜ਼ਾਂ ਦੀ ਮੌਤ ਦੀ ਦੀ ਪੁਸ਼ਟੀ ਹੋਈ ਹੈ।
-ਸਮਰਾਲਾ ਤੋਂ 113 ਪਾਜ਼ੀਟਿਵ ਮਰੀਜ਼ ਜਦਕਿ 6 ਮਰੀਜ਼ਾਂ ਦੀ ਮੌਤ ਦੀ ਦੀ ਪੁਸ਼ਟੀ ਹੋਈ ਹੈ।
-ਪਾਇਲ ਤੋਂ 172 ਪਾਜ਼ੀਟਿਵ ਮਰੀਜ਼ ਜਦਕਿ 6 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
-ਲੁਧਿਆਣਾ ਸ਼ਹਿਰ ਤੋਂ 8001 ਪਾਜ਼ੀਟਿਵ ਮਰੀਜ਼ ਜਦਕਿ 298 ਲੋਕਾਂ ਦੀ ਮੌਤ ਹੋਈ ਹੈ।