ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਇਸ ਸਮੇਂ ਕੋਰੋਨਾ ਦੀ ਪੀਕ ਦਾ ਦੌਰ ਚੱਲ ਰਿਹਾ ਹੈ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਦੇ 8 ਦਿਨ੍ਹਾਂ ਦੌਰਾਨ 110 ਮੌਤਾਂ ਹੋ ਚੁੱਕੀਆਂ ਹਨ। ਬੀਤੇ ਦਿਨ ਭਾਵ ਮੰਗਲਵਾਰ ਨੂੰ ਵੀ ਜ਼ਿਲ਼੍ਹੇ ‘ਚ 344 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਨ੍ਹਾਂ ‘ਚੋਂ 311 ਲੁਧਿਆਣਾ ਦੇ ਅਤੇ ਬਾਕੀ 33 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹੈ। ਇਸ ਦੇ ਨਾਲ ਹੀ 15 ਮਰੀਜ਼ਾਂ ਦੀ ਮੌਤ ਹੋਈ ਸੀ। ਇਸ ਦੌਰਾਨ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਜ਼ਿਲ਼੍ਹੇ ‘ਚੋਂ 140 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋਈ ਹਨ।
ਦੱਸਣਯੋਗ ਹੈ ਕਿ ਮਹਾਨਗਰ ‘ਚ ਹੁਣ ਤੱਕ 12302 ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਜਦਕਿ 522 ਲੋਕ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਤੱਕ 1883 ਸਰਗਰਮ ਮਾਮਲੇ ਹਨ ਤੇ 43 ਮਰੀਜ਼ ਵੈਂਟੀਲੇਟਰ ‘ਤੇ ਹਨ। ਇਸ ਦੇ ਨਾਲ ਹੀ ਕੋਰੋਨਾ ਨਾਲ ਨਜਿੱਠਣ ਲ਼ਈ ਸਿਹਤ ਵਿਭਾਗ ਵੱਲੋਂ ਵੱਧ ਤੋਂ ਵੱਧ ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਮਹਾਨਗਰ ‘ਚ ਹੁਣ ਤੱਕ 1,69,608 ਸੈਂਪਲ ਲਏ ਜਾ ਚੁੱਕੇ ਹਨ।
ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਮਹਾਨਗਰ ਦੇ ਅਧੀਨ ਆਉਣ ਵਾਲੇ ਇਲਾਕੇ ਜਗਰਾਓ ‘ਚ ਹੁਣ ਤੱਕ 417 ਪੀੜਤਾਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਜਦਕਿ 13 ਮੌਤਾਂ ਹੋਈਆਂ ਹਨ, ਰਾਏਕੋਟ ‘ਚ 187 ਮਰੀਜ਼ਾ ਪਾਜ਼ੀਟਿਵ ਅਤੇ 5 ਮੌਤਾਂ, ਖੰਨਾ ‘ਚ 389 ਪਾਜ਼ੀਟਿਵ ਮਰੀਜ਼ ਅਤੇ 22 ਮੌਤਾਂ, ਸਮਰਾਲਾ 159 ਪਾਜ਼ੀਟਿਵ ਮਰੀਜ਼ ਅਤੇ 9 ਮੌਤਾਂ, ਪਾਇਲ ‘ਚ 218 ਪਾਜ਼ੀਟਿਵ ਮਰੀਜ਼ ਅਤੇ 10 ਮੌਤਾਂ ਅਤੇ ਲੁਧਿਆਣਾ ਸ਼ਹਿਰ ‘ਚ 10932 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਜਦਕਿ 463 ਮੌਤਾਂ ਹੋਈਆਂ ਹਨ।