Ludhiana Corporation Commissioner Corona epidemic: ਲੁਧਿਆਣਾ (ਤਰਸੇਮ ਭਾਰਦਵਾਜ)-ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਮਹਾਮਾਰੀ ਦੀ ਚੇਨ ਤੋੜਨ ਦੇ ਯਤਨ ਵਧਾਉਣ ਲਈ ਲੋਕ ਹਿੱਤ ‘ਚ ਕੋਵਿਡ-19 ਦੀ ਗੰਭੀਰ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ‘ਚ ਨਗਰ ਨਿਗਮ ਦੇ ਸਮੂਹ ਅਧਿਕਾਰੀ ਆਮ ਜਨਤਾ ਨੂੰ ਇਸ ਸਬੰਧੀ ਜਾਗਰੂਕ ਕਰਨਗੇ ਕਿ ਉਹ ਨਗਰ ਨਿਗਮ ਦੇ ਦਫਤਰ ਵਿਖੇ ਖੁਦ ਜਾਂ ਫਿਜ਼ੀਕਲ ਦਰਖਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਦੇਣ ਦੀ ਬਜਾਏ ਸਬੰਧਤ ਦਫਤਰ ਦੀ ਈਮੇਲ ਆਈ.ਡੀ. ‘ਤੇ ਭੇਜਣ।
ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ‘ਚ ਪਿਛਲੇ ਕਾਫੀ ਦਿਨਾਂ ਤੋਂ ਕੋਵਿਡ-19 ਪਾਜ਼ਟਿਵ ਕੇਸ ਕਾਫੀ ਤੇਜ਼ ਰਫਤਾਰ ‘ਚ ਵੱਧ ਰਹੇ ਹਨ, ਜਿਸ ਕਰਕੇ ਦਫਤਰਾਂ ਦੀ ਰੂਟੀਨ ਕਾਰਵਾਈ ਆਮ ਦਿਨਾਂ ਵਾਂਗ ਨਹੀਂ ਚਲਾਈ ਜਾ ਸਕਦੀ। ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਦਫਤਰਾਂ ‘ਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜ਼ਰੂਰੀ ਹੈ, ਉੱਥੇ ਹੀ ਲੋਕ ਹਿੱਤ ‘ਚ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਸ ਮਹਾਮਾਰੀ ਦੀ ਲਾਗ ਤੋਂ ਬਚਾਉਣਾ ਵੀ ਲਾਜ਼ਮੀ ਹੈ, ਤਾਂ ਜੋ ਪ੍ਰਸ਼ਾਸਨਿਕ ਢਾਂਚਾ ਚਲਦਾ ਰਹੇ।
ਨਗਰ ਨਿਗਮ ਕਮਿਸ਼ਨਰ ਸੱਭਰਵਾਲ ਨੇ ਦੱਸਿਆ ਕਿ ਪ੍ਰਾਰਥੀ ਨਗਰ ਨਿਗਮ, ਲੁਧਿਆਣਾ ਨਾਲ ਸਬੰਧਤ ਆਪਣੀ ਕੋਈ ਵੀ ਦਰਖਾਸਤ/ਮੰਗ ਪੱਤਰ/ਸ਼ਿਕਾਇਤ ਸਬੰਧਤ ਅਧਿਕਾਰੀਆਂ ਦੀ ਈ-ਮੇਲ ਆਈ.ਡੀ. ‘ਤੇ ਭੇਜ ਸਕਦਾ ਹੈ, ਜਿਸ ‘ਚ ਵਧੀਕ ਕਮਿਸ਼ਨਰ (ਨਗਰ ਨਿਗਮ ਲੁਧਿਆਣਾ ਨਾਲ ਸਬੰਧਤ ਜਨਰਲ) ਲਈ ਈਮੇਲ ਆਈ.ਡੀ. additionalcomm.mcl@gmail.com, ਜ਼ੋਨਲ ਕਮਿਸ਼ਨਰ, ਜ਼ੋਨ-ਏ ( ਜ਼ੋਨ-ਏ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ acdmcl1@gmail.com , ਜ਼ੋ਼ਨਲ ਕਮਿਸ਼ਨਰ, ਜ਼ੋਨ-ਬੀ (ਜ਼ੋਨ-ਬੀ ਨਾਲ ਸਬੰਧਤ ਜਨਰਲ, ਪ੍ਰਾਪਰਟੀ ਟੈਕਸ ਅਤੇ ਸਫਾਈ ਸਿਹਤ ਸ਼ਾਖਾ ਨਾਲ ਸਬੰਧੀ) ਲਈ zonalcomm.zb@gmail.com, ਜ਼ੋ਼ਨਲ ਕਮਿਸ਼ਨਰ, ਜ਼ੋਨ-ਸੀ (ਜ਼ੋਨ-ਸੀ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ ) ਲਈ zonalcomm.zcmcl@gmail.com, ਜ਼ੋ਼ਨਲ ਕਮਿਸ਼ਨਰ, ਜ਼ੋਨ-ਡੀ (ਜ਼ੋਨ-ਡੀ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ zonalcomm.d@gmail.com, ਸਕੱਤਰ (ਜੇ.ਐਸ) (ਵਿਗਿਆਪਨ) ਲਈ jassekhonn@gmail.com, ਨਿਗਰਾਨ ਇੰਜੀ. ਓ.ਐਂਡ.ਐਮ. ਜ਼ੋਨ-ਏ ਅਤੇ ਜ਼ੋਨ-ਬੀ (ਜ਼ੋਨ-ਏ ਅਤੇ ਬੀ ਵਿਖੇ ਪਾਣੀ ਸੀਵਰੇਜ ਨਾਲ ਸਬੰਧਤ) ਲਈ xenzoneb1234@gmail.com, ਨਿਗਰਾਨ ਇੰਜੀ. ਓ.ਐਂਡ.ਐਮ. ਜ਼ੋਨ-ਸੀ ਅਤੇ ਜ਼ੋਨ-ਡੀ (ਜ਼ੋਨ-ਸੀ ਅਤੇ ਡੀ ਵਿਖੇ ਪਾਣੀ ਸੀਵਰੇਜ ਨਾਲ ਸਬੰਧਤ) ਲਈ assistantcommissionerzd@gmail.com, ਨਗਰ ਨਿਗਮ ਯੋਜਨਾਕਾਰ (ਇਮਾਰਤਾਂ ਸਬੰਧੀ) ਲਈ mtpludhiana@gmail.com, mtp.mcludhiana@gmail.com ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ -ਏ (ਜ਼ੋਨ-ਏ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ seticmcl@gmail.com, ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਬੀ (ਜ਼ੋਨ-ਬੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ rdeep3036@gmail.com, ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਸੀ (ਜ਼ੋਨ-ਸੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ xencmcl@gmail.com ਅਤੇ ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਡੀ (ਜ਼ੋਨ-ਡੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ lsclceo@gmail.com ਸ਼ਾਮਲ ਹਨ। ਨਿਗਮ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਪਰੋਕਤ ਈਮੇਲ ਆਈ.ਡੀ. ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸਿੱਧੇ ਤੌਰ ‘ਤੇ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੂੰ ਆਪਣੀ ਦਰਖ਼ਾਸਤ/ਮੰਗ ਪੱਤਰ/ਸ਼ਿਕਾਇਤ ਆਦਿ ਦੇਣ ਚਾਹੁੰਦਾ ਹੈ ਤਾਂ ਉਹ ਈਮੇਲ ਆਈ.ਡੀ. commissionermcl@gmail.com ‘ਤੇ ਵੀ ਮੇਲ ਕਰ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਜ਼ੋਨਾਂ ਦੇ ਮੇਨ ਗੇਟਾਂ ਦੇ ਬਾਹਰ ਇੱਕ ਬਕਸਾ ਰੱਖਣਗੇ ਤਾਂ ਜੋ ਆਮ ਜਨਤਾ ਆਪਣੀਆਂ ਦਰਖਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਇਸ ਬਕਸੇ ਵਿਚ ਪਾ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕ ਆਪਣੀਆਂ ਸ਼ਿਕਾਇਤਾਂ ਫੋਨ ਨੰਬਰ 0161-4085013 ਅਤੇ 0161-4085038 ‘ਤੇ ਵੀ ਨੋਟ ਕਰਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਸਮੂਹ ਸਰਕਾਰੀ ਦਫ਼ਤਰਾਂ ‘ਚ ਜ਼ੋਨਲ ਕਮਿਸ਼ਨਰਾਂ ਵੱਲੋਂ ਸਿਰਫ ਇੱਕ ਐਂਟਰੀ ਗੇਟ ਰੱਖਿਆ ਜਾਵੇ, ਜਿਸ ‘ਤੇ ਹੈਂਡ ਸੈਨੀਟਾਈਜ਼ਰ ਰੱਖਵਾਏ ਜਾਣ ਅਤੇ ਦਰਜ਼ਾ-4 ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ਕਿ ਉਹ ਹਰੇਕ ਕਰਮਚਾਰੀ/ਪਬਲਿਕ ਦੇ ਹੈਂਡ ਸੈਨੇਟਾਈਜ ਕਰਵਾਏ ਜਾਣ, ਮਾਸਕ ਪਾਇਆ ਹੋਵੇ ਅਤੇ ਉਸ ਦਾ ਥਰਮਲ ਸਕੈਨਰ ਰਾਹੀਂ ਤਾਪਮਾਨ ਚੈੱਕ ਕਰਨ ਉਪਰੰਤ ਹੀ ਉਸ ਕਰਮਚਾਰੀ/ਪਬਲਿਕ ਦੀ ਐਂਟਰੀ ਦਫ਼ਤਰ ‘ਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਜਾਣ ਵਾਲੇ ਮੰਗ ਪੱਤਰ ਇਸ ਦਫਤਰ ਵੱਲੋਂ ਕੇਵਲ ਉਕਤ ਈਮੇਲ ਆਈ.ਡੀ. ਰਾਹੀਂ ਸਵੀਕਾਰ ਕੀਤੇ ਜਾਣਗੇ ਅਤੇ ਮੰਗ ਪੱਤਰ ਦੇਣ ਲਈ ਦਫ਼ਤਰ ਵਿੱਚ ਭੀੜ ਇਕੱਠੀ ਕਰਨ ਦੀ ਆਗਿਆ ਨਹੀਂ ਹੋਵੇਗੀ।
ਇਹ ਵੀ ਦੇਖੋ–