Ludhiana crime graph minors caught: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਜਿੱਥੇ ਲਗਾਤਾਰ ਲੁੱਟਾਂ-ਖੋਹਾਂ, ਚੋਰੀ ਅਤੇ ਕੁੱਟਮਾਰ ਦੀਆਂ ਵਾਰਦਾਤਾਂ ਵੱਧ ਰਹੀਆ ਹਨ, ਉੱਥੇ ਹੀ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਿੱਥੇ ਲੁਧਿਆਣਾ ਦੇ ਕ੍ਰਾਈਮ ਗ੍ਰਾਫ ‘ਚ ਵਾਧਾ ਦੇਖਿਆ ਗਿਆ, ਉੱਥੇ ਹੀ ਇਨ੍ਹਾਂ ‘ਚ ਨਬਾਲਿਗਾਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ, ਜਿਨ੍ਹਾਂ ਦੀ ਉਮਰ ਸਿਰਫ 13-17 ਸਾਲ ਦੱਸੀ ਜਾ ਰਹੀ ਹੈ, ਜੋ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਦੱਸ ਦੇਈਏ ਕਿ ਮੌਜੂਦਾ ਸਮੇਂ ਬਾਲ ਸੁਧਾਰ ਜੇਲ ‘ਚ ਲਗਭਗ 125 ਨਾਬਾਲਿਗ ਬੰਦ ਹਨ। ਜਦੋਂ ਇਨ੍ਹਾਂ ਨਬਾਲਿਗਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਦੌਰਾਨ ਹੈਰਾਨੀਜਨਕ ਕਾਰਨਾਂ ਦਾ ਖੁਲਾਸਾ ਕੀਤਾ ਹੈ। ਜਿਆਦਾਤਰ 60 ਫੀਸਦੀ ਅਜਿਹੇ ਨਬਾਲਿਗ ਨੇ ਜੋ ਨਸ਼ੇ ਕਾਰਨ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਇਨਾ ਹੀ ਨਹੀਂ ਕਈ ਨਬਾਲਿਗ ਜੋ ਜਿਆਦਾ ਪੈਸਾ ਕਮਾਉਣ ਦੇ ਲਾਲਚ ‘ਚ ਆ ਕੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ।
ਇਕ ਹੋਰ ਵੱਡਾ ਖੁਲਾਸਾ ਹੋਇਆ ਕਿ ਕੋਰੋਨਾਕਾਲ ਦੌਰਾਨ ਨਬਾਲਿਗਾਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਲੱਗੀ ਹੈ, ਜੋ ਪਹਿਲਾ ਘੱਟ ਸੀ। ਹੁਣ ਇਕ ਮਹੀਨੇ ਦੌਰਾਨ 15-20 ਨਾਬਾਲਿਗ ਵਾਰਦਾਤਾਂ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਜਾਣ ਲੱਗੇ ਹਨ, ਜੋ ਪਹਿਲਾਂ ਸਿਰਫ 3-4 ਪ੍ਰਤੀ ਮਹੀਨਾ ਹੀ ਸੀ। ਦੇਖਿਆ ਜਾਵੇ ਤਾਂ ਕ੍ਰਾਈਮ ਦੀ ਦੁਨੀਆ ‘ਚ ਨਾਬਾਲਿਗਾਂ ਦਾ ਵੱਧਣਾ ਜਿੱਥੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਏ, ਉੱਥੇ ਹੀ ਅੱਜ ਦੀ ਨੌਜਵਾਨ ਪੀੜ੍ਹੀ ‘ਤੇ ਕਾਫੀ ਗਲਤ ਪ੍ਰਭਾਵ ਪੈ ਰਿਹਾ ਹੈ।
ਇਸ ਦੌਰਾਨ ਇਕ ਮਾਮਲੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਥਾਣਾ ਦਰੇਸੀ ਦੀ ਪੁਲਿਸ ਵੱਲੋਂ 3 ਅਜਿਹੇ ਨਬਾਲਿਗਾਂ ਨੂੰ 18 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ 5 ਮੋਬਾਇਲ ਅਤੇ ਇਕ ਮੋਟਰਸਾਈਕਲ ਬਰਾਮਦ ਹੋਈ ਸੀ। ਉਨ੍ਹਾਂ ਵੱਲੋਂ 18 ਤੋਂ ਜਿਆਦਾ ਵਾਰਦਾਤਾਂ ਕੀਤੀਆਂ ਗਈਆਂ ਜਦਕਿ ਇਕ ‘ਤੇ ਪਹਿਲਾਂ ਤੋਂ ਹੀ ਚੋਰੀ ਦਾ ਮਾਮਲਾ ਦਰਜ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਨਸ਼ਾ ਖਰੀਦਣ ਲਈ ਵਾਰਦਾਤਾਂ ਕਰ ਕੇ ਪੈਸਾ ਇੱਕਠਾ ਕਰਦੇ ਸੀ।