ludhiana deadbody canal police: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਸ਼ਹਿਰ ‘ਚ ਇਕ ਪ੍ਰਵਾਸੀ ਵਿਅਕਤੀ ਦੀ ਲਾਸ਼ ਨਹਿਰ ਦੇ ਕੰਢੇ ‘ਤੇ ਮਿਲੀ। ਦਰਅਸਲ ਅੱਜ ਭਾਵ ਵੀਰਵਾਰ ਨੂੰ ਸਵੇਰਸਾਰ ਮਾਡਲ ਟਾਊਨ ਇਲਾਕੇ ‘ਚ ਸਿੱਧਵਾਂ ਨਹਿਰ ਦੇ ਕੰਢੇ ਲਾਸ਼ ਮਿਲੀ, ਜਿਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਜੁਆਇੰਟ ਪੁਲਿਸ ਕਮਿਸ਼ਨਰ ਕੰਵਰਜੀਤ ਕੌਰ, ਭਾਗੀਰਥ ਮੀਨਾ, ਏ.ਸੀ.ਪੀ ਸਿਵਲ ਲਾਇਨਜ਼ ਜਤਿੰਦਰ ਚੋਪੜਾ, ਥਾਣਾ ਮਾਡਲ ਟਾਊਨ ਮੁਖੀ ਇੰਸਪੈਕਟਰ ਰਾਜਨ ਪਾਲ, ਸੀ.ਆਈ.ਏ ਟੀਮ ਅਤੇ ਫੋਰੈਂਸਿਕ ਲੈਬ ਟੀਮ ਮੌਕੇ ‘ਤੇ ਪਹੁੰਚੀ।
ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਲਾਸ਼ 2 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਮਾਮਲਾ ਆਪਸੀ ਰੰਜ਼ਿਸ਼ ਦਾ ਲੱਗ ਰਿਹਾ ਹੈ। ਮ੍ਰਿਤਕ ਦੇ ਧੌਣ ਤੇ ਪੱਥਰ ਵਰਗੀ ਕੋਈ ਚੀਜ਼ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪੁਲਿਸ ਨੇ ਲਾਸ਼ ਦੀ ਪਹਿਚਾਣ ਲਈ ਉਸ ਦੀ ਫੋਟੋ ਕਮਿਸ਼ਨਰੇਟ ਤਹਿਤ ਆਉਂਦੇ ਸਾਰੇ ਥਾਣਿਆਂ ‘ਚ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ– ਡੇਟਸ਼ੀਟ ਜਾਰੀ ਕਰਨ ਨੂੰ ਲੈਕੇ ਭੜਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿਦਿਆਰਥੀ, ਦੇਖੋ ਕਿੰਝ ਕੀਤਾ ਹੰਗਾਮਾ…