ludhiana Dengue cases confirmed: ਲੁਧਿਆਣਾ (ਤਰਸੇਮ ਭਾਰਦਵਾਜ)- ਹਾਲੇ ਕੋਰੋਨਾ ਦਾ ਕਹਿਰ ਥੋੜਾ ਜਿਹਾ ਥੰਮਿਆ ਸੀ ਕਿ ਹੁਣ ਇਕ ਨਵੀਂ ਬੀਮਾਰੀ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਹਿਰ ‘ਚੋਂ ਡੇਂਗੂ ਦੇ 15 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਸਬੰਧੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵੱਲੋਂ ਪੁਸ਼ਟੀ ਕੀਤੀ ਗਈ ਹੈ। ਦੱਸ ਦੇਈਏ ਕਿ ਜ਼ਿਲ੍ਹੇ ਭਰ ‘ਚੋਂ ਹੁਣ ਤੱਕ ਲੁਧਿਆਣਾ ‘ਚ ਕੁੱਲ ਡੇਂਗੂ ਦੇ 1160 ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 1663 ਸ਼ੱਕੀ ਮਰੀਜ਼ਾਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਬਾਹਰਲੇ ਸੂਬਿਆਂ ਤੋਂ ਡੇਂਗੂ ਦੇ ਪੀੜਤ 398 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 315 ਡੇਂਗੂ ਪਾਜ਼ੀਟਿਵ ਹਨ। ਇਸ ਦੇ ਨਾਲ ਹੀ ਹੋਰ ਜ਼ਿਲ੍ਹਿਆਂ ਅਤੇ ਬਾਹਰਲੇ ਸੂਬਿਆਂ ਦੇ ਕੁੱਲ ਸ਼ੱਕੀ ਮਰੀਜ਼ਾਂ ਦੀ ਗਿਣਤੀ 49 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 41 ਡੇਂਗੂ ਪਾਜ਼ੀਟਿਵ ਹਨ।
ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਟ ਮੰਗਲ ਸਿੰਘ ਨਗਰ, ਚੂਹੜਪੁਰ ਰੋਡ ਹੈਬੋਵਾਲ ਕਲਾ, ਦੁਰਗਾਪੁਰੀ, ਪ੍ਰੇਮ ਨਗਰ ਮਾਲ ਰੋਡ ( 4 ਘੰਭਾ ਰੋਡ) ਐੱਸ.ਬੀ.ਐੱਸ ਨਗਰ ਬਲਾਕ ਈ, ਨਿਊ ਕਿਦਵਈ ਨਗਰ, ਫਤਹਿ ਸਿੰਘ ਨਗਰ, ਆਰਿਆ ਕਾਲੋਨੀ, ਹੀਰਾ ਨਗਰ, ਜਨਕਪੁਰੀ, ਸੁਭਾਸ਼ ਨਗਰ, ਬਾਬਾ ਬਹਾਦਰ ਕਾਲੋਨੀ ਵਿੱਚ ਲਾਰਵਾ ਚੈੱਕ ਕੀਤਾ ਗਿਆ, ਜਿਨ੍ਹਾਂ ‘ਚੋਂ ਗੁਰੂ ਨਾਨਕਪੁਰਾ, ਸੁਭਾਸ਼ ਨਗਰ, ਨਿਊ ਕਿਦਵਈ ਨਗਰ ਵਿੱਚੋਂ ਡੇਂਗੂ ਦਾ ਲਾਰਵਾ ਪਾਇਆ ਗਿਆ। ਇਸ ਨੂੰ ਮੌਕੇ ‘ਤੇ ਦਵਾਈ ਪਾ ਕੇ ਨਸ਼ਟ ਕੀਤਾ ਗਿਆ।
ਦੱਸਣਯੋਗ ਹੈ ਕਿ ਅੱਜ ਵੀ 998 ਘਰਾਂ ‘ਚ ਸਿਹਤ ਵਿਭਾਗ ਦੀ ਟੀਮ ਨੇ ਵਿਜ਼ਨ ਕੀਤਾ, ਜਿਨ੍ਹਾਂ ‘ਚੋਂ 3 ਘਰਾਂ ‘ਚੋਂ ਲਾਰਵਾ ਪਾਇਆ ਗਿਆ। ਅੱਜ 1204 ਕੰਟੇਨਰ ਚੈੱਕ ਕੀਤੇ ਗਏ, ਜਿਨ੍ਹਾਂ ‘ਚੋਂ 3 ਕੰਟੇਨਰ ਪਾਜ਼ੀਟਿਵ ਪਾਏ ਹਨ। ਅੱਜ ਤੱਕ 101348 ਘਰਾਂ ‘ਚ ਚੈਕਿੰਗ ਕੀਤੀ ਗਈ ਜਿਨ੍ਹਾਂ ‘ਚੋਂ 942 ਘਰਾਂ ‘ਚੋਂ ਲਾਰਵਾ ਮਿਲਿਆ ਹੈ। ਇੰਨਾ ਹੀ ਨਹੀਂ ਹੁਣ ਤੱਕ 158137 ਕੰਟੇਨਰ ਚੈੱਕ ਕੀਤੇ ਗਏ ਜਿਨ੍ਹਾਂ ‘ਚੋਂ 1013 ਕੰਟੇਨਰ ਪਾਜ਼ੀਟਿਵ ਪਾਏ ਘਏ। ਡਾ. ਰਾਜ਼ੇਸ਼ ਬੱਗਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਘਈ ਹੈ ਕਿ ਡੇਂਗੂ ਮੱਛਰਾਂ ਕੂਲਰਾਂ, ਕੰਟੇਨਰਾਂ, ਫਰਿੱਜਾਂ ਦੇ ਪਿੱਛੇ ਲੱਗੀਆਂ ਟ੍ਰੇਆ, ਗਮਲਿਆਂ , ਘਰਾਂ ਦੀਆਂ ਛੱਤਾਂ ਉਪਰ ਪਏ ਟਾਇਰ, ਕਬਾੜ ਆਦਿ ‘ਚ ਸਾਫ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।