ludhiana dengue positive cases: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਕੋਵਿਡ-19 ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਘੱਟ ਹੋਏ ਹਨ ਪਰ ਇਸ ਦੇ ਨਾਲ ਹੁਣ ਡੇਂਗੂ ਦਾ ਖਤਰਾ ਵੱਧਣ ਲੱਗਾ ਹੈ। ਡੇਂਗੂ ਦੇ ਵੱਧ ਰਹੇ ਰੋਜ਼ਾਨਾਂ ਦੇ ਮਾਮਲਿਆਂ ਕਾਰਨ ਹੁਣ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ। 3 ਅਕਤੂਬਰ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਦੇ 274 ਲੋਕ ਡੇਂਗੂ ਪਾਜ਼ੀਟਿਵ ਪਾ ਜਾ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਤੱਕ 1289 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ 1042 ਲੁਧਿਆਣਾ ਦੇ ਹਨ। ਜ਼ਿਲ੍ਹੇ ‘ਚ ਕੁੱਲ ਡੇਂਗੂ ਪਾਜ਼ੀਟਿਵ 795 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਲੁਧਿਆਣਾ ਦੇ 635 ਅਤੇ ਦੂਜੇ ਜ਼ਿਲ੍ਹਿਆਂ ਦੇ 134 ਅਤੇ ਦੂਜੇ ਸੂਬਿਆਂ ਦੇ 26 ਮਰੀਜ਼ ਡੇਂਗੂ ਪਾਜ਼ੀਟਿਵ ਮਿਲੇ ਹਨ। ਬੀਤੇ ਦਿਨ ਭਾਵ ਬੁੱਧਵਾਰ ਨੂੰ ਡੇਂਗੂ ਦੇ 23 ਨਵੇਂ ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ‘ਚੋਂ 21 ਲੁਧਿਆਣਾ ਦੇ ਅਤੇ 2 ਹੋਰ ਜ਼ਿਲ੍ਹਿਆਂ ਦੇ ਹਨ।
ਸਿਵਲ ਸਰਜਨ ਰਾਜੇਸ ਬੱਗਾ ਨੇ ਦੱਸਿਆ ਹੈ ਕਿ ਉਹਨਾ ਵੱਲੋ ਡੇਂਗੂ ਤੋਂ ਬਚਾਅ ਲਈ ਲਗਾਤਾਰ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਡੇਂਗੂ ਦੇ ਇਲਾਜ ਕਰਨ ਲਈ ਵੀ ਪ੍ਰਬੰਧ ਮੁਕੰਮਲ ਹਨ।
ਮਾਹਰਾਂ ਵੱਲ਼ੋਂ ਵੀ ਮਰੀਜ਼ਾਂ ਨੂੰ ਹੁਣ ਕੋਰੋਨਾ ਦੇ ਨਾਲ ਹੀ ਡੇਂਗੂ ਤੋਂ ਵੀ ਬਚਾਅ ਰੱਖਣ ਦੀ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਖਾਸ ਧਿਆਨ ਰੱਖਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੱਚਿਆਂ ‘ਚ ਪਲੇਟਲੈਟਸ ਦੀ ਕਮੀ, ਬੀ.ਪੀ ਘੱਟ ਹੋਣ ਅਤੇ ਸਰੀਰ ਦੇ ਵੱਖ ਵੱਖ ਅੰਗਾਂ ‘ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੀ.ਐੱਮ.ਸੀ ਹਸਪਤਾਲ ਦੇ ਮੈਡੀਸਿਨ ਸਪੈਸ਼ਲਿਸਟ ਡਾਕਟਰ ਨਵਜੋਤ ਸਿੰਘ ਨੇ ਦੱਸਿਆ ਹੈ ਕਿ ਬੱਚਿਆਂ ਦੇ ਕਾਫੀ ਗੰਭੀਰ ਮਾਮਲੇ ਇਸ ਵਾਰ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਇਆ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 19403 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 809 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਾਜ਼ੀਟਿਵ ਮਰੀਜ਼ਾਂ ‘ਚੋਂ 18181 ਮਰੀਜ਼ ਠੀਕ ਵੀ ਹੋ ਚੁੱਕੇ ਹਨ ਤੇ ਜ਼ਿਲ੍ਹੇ ਭਰ ‘ਚੋਂ ਹੁਣ 413 ਸਰਗਰਮ ਮਾਮਲੇ ਹਨ। ਜ਼ਿਲ੍ਹੇ ‘ਚ ਹੁਣ ਵੀ 16 ਮਰੀਜ਼ ਵੈਂਟੀਲੇਟਰ ‘ਤੇ ਹਨ। ਹੁਣ ਤੱਕ ਜ਼ਿਲ੍ਹੇ ‘ਚ 45641 ਮਰੀਜ਼ ਹੋਮ ਆਈਸੋਲੇਸ਼ਨ ‘ਚ ਭੇਜੇ ਜਾ ਚੁੱਕੇ ਹਨ।