ludhiana dengue positive patient: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਜਿੱਥੇ ਇਕ ਪਾਸੇ ਕੋਰੋਨਾ ਨੇ ਫਿਰ ਤੋਂ ਰਫਤਾਰ ਫੜ ਲਈ ਹੈ, ਉੱਥੇ ਹੀ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਤਾਪਮਾਨ ‘ਚ ਗਿਰਾਵਟ ਆਉਣ ਦੇ ਨਾਲ ਹੀ ਡੇਂਗੂ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਗਿਰਾਵਟ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਦਿਨਾਂ ਦੌਰਾਨ ਲੁਧਿਆਣਾ ‘ਚ ਡੇਂਗੂ ਦਾ ਸਿਰਫ ਇਕ ਹੀ ਮਰੀਜ਼ ਸਾਹਮਣੇ ਆਇਆ ਹੈ। ਸੋਮਵਾਰ ਨੂੰ ਕਿਸੇ ਵੀ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਨਹੀਂ ਮਿਲੀ ਹੈ। ਇਸ ਦੇ ਨਾਲ ਹੀ 12 ਨਵੰਬਰ ਤੋਂ ਹੁਣ ਤੱਕ ਸਿਰਫ 7 ਹੀ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ ਸਿਰਫ 2516 ਸ਼ੱਕੀ ਮਰੀਜ਼ਾਂ ‘ਚੋਂ 1809 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ‘ਚ ਲੁਧਿਆਣਾ ਦੇ 1966 ਸ਼ੱਕੀ ਮਰੀਜ਼ਾਂ ‘ਚੋਂ 1353 ਪਾਜ਼ੀਟਿਵ ਮਰੀਜ਼ ਪਾਏ ਗਏ ਹਨ। ਇਸ ਦੇ ਨਾਲ ਹੀ ਬਾਹਰੀ ਸੂਬਿਆਂ ਦੇ 57 ਸ਼ੱਕੀ ਮਰੀਜ਼ਾਂ ‘ਚੋਂ 48 ਪਾਜ਼ੀਟਿਵ ਪਾਏ ਗਏ ਹਨ।
ਸਿਹਤ ਵਿਭਾਗ ਦੀ ਟੀਮਾਂ ਵੱਲੋਂ ਸੋਮਵਾਰ ਨੂੰ ਗੁਰੂ ਅਰਜਨ ਦੇਵ ਨਗਰ, ਕੋਟ ਮੰਗਲ ਸਿੰਘ, ਈ.ਐੱਸ.ਆਈ, ਨਿਊ ਕਰਤਾਰ ਨਗਰ, ਸੰਤ ਵਿਹਾਰ, ਚੰਦਰ ਨਗਰ, ਜੋਧੇਵਾਲ ਬਸਤੀ, ਮਾਧੋਪੁਰੀ, ਪਿੰਕ ਵਿਹਾਰ, ਸੰਤੋਖ ਨਗਰ, ਸ਼ਿਵਪੁਰੀ, ਇੰਦਰਾ ਕਾਲੋਨੀ ‘ਚ 784 ਘਰਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ 1446 ਕੰਟੇਨਰ ਵੀ ਜਾਂਚੇ ਗਏ ਹਨ।
ਇਹ ਵੀ ਪੜ੍ਹੋ– ‘ਲੋਕ ਮੈਨੂੰ ਭੂਤਨੀ ਸਮਝ ਡਰ ਕੇ ਭੱਜ ਜਾਂਦੇ ਸੀ, ਮੇਰੀ ਸ਼ਕਲ ਦੇਖ ਲੋਕਾਂ ਨੂੰ ਖਾਣਾ ਨਹੀਂ ਸੀ ਲੰਘਦਾ’