ludhiana dussehra security arrangements: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਸਮੇਤ ਕਈ ਸੂਬਿਆਂ ‘ਚ ਨਰਾਤਿਆਂ ਦੌਰਾਨ ਅਸ਼ਟਮੀ ਅਤੇ ਨੌਵਮੀ ਤੋਂ ਇਲਾਵਾ ਦੁਸ਼ਹਿਰਾ ਮਨਾਉਣ ਨੂੰ ਲੈ ਕੇ ਦੁਬਿਧਾ ਦੀ ਸਥਿਤੀ ਬਣੀ ਹੋਈ ਸੀ। ਇਸ ਦੌਰਾਨ ਸ਼ਹਿਰ ‘ਚ ਦੁਸ਼ਹਿਰੇ ਦੇ ਤਿਉਹਾਰ ‘ਤੇ ਰਾਵਣ ਦਹਿਨ ਦੀ ਪ੍ਰਕਿਰਿਆ ਹੋਵੇਗੀ। ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵੱਲ਼ੋਂ ਸ਼ਹਿਰ ‘ਚ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਹਰ ਅਫਸਰ ਨੂੰ ਦੋ ਥਾਣਿਆਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਹਰ ਪ੍ਰਕਿਰਿਆ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੋਵੇਗੀ।
ਦੱਸਣਯੋਗ ਹੈ ਕਿ ਇਲਾਕੇ ‘ਚ ਨਾਈਟ ਡੋਮੀਨੇਸ਼ਨ, ਟ੍ਰੈਫਿਕ ਜਾਮ ਅਤੇ ਭੀੜ ਨਾ ਹੋਣ ਦੇਣ ਦੀ ਸਾਰਾ ਪ੍ਰਬੰਧ ਉਨ੍ਹਾਂ ਨੂੰ ਕਰਨਾ ਹੋਵੇਗਾ। ਉਨ੍ਹਾਂ ਨੂੰ ਥਾਣਿਆਂ ‘ਚ ਵੀ ਕੰਮ ਨੂੰ ਪ੍ਰਭਾਵਿਤ ਨਾ ਹੋਣ ਬਾਰੇ ਸੂਚਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡੀ.ਸੀ.ਪੀ ਅਤੇ ਏ.ਡੀ.ਸੀ.ਪੀ ਰੈਂਕ ਦੇ ਅਫਸਰ ਖੁਦ ਸੁਪਰਵਿਜਨ ਕਰਨਗੇ। ਉਨ੍ਹਾਂ ਵੱਲੋਂ ਸਮੇਂ-ਸਮੇਂ ‘ਤੇ ਸਾਰੀਂ ਰਿਪੋਰਟਾਂ ਪੁਲਿਸ ਕਮਿਸ਼ਨਰ ਨੂੰ ਦਿੱਤੀਆਂ ਜਾਣਗੀਆਂ। ਸੜਕਾਂ ‘ਤੇ 3000 ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣਗੇ ਜਦਕਿ 45 ਤੋਂ ਜਿਆਦਾ ਨਾਕੇ ਲਾਏ ਜਾਣਗੇ। ਇਸ ਦੇ ਨਾਲ ਹੀ ਰਿਜ਼ਰਵ ਬਟਾਲੀਅਨ ਦੀਆਂ ਟੁਕੜੀਆਂ ਵੀ ਮੰਗਵਾਈਆਂ ਜਾਣਗੀਆਂ। ਬਾਜ਼ਾਰਾਂ ‘ਚ ਪੀ.ਸੀ.ਆਰ ਦੀਆਂ 77 ਮੋਟਰਸਾਈਕਲਾਂ ਅਤੇ 25 ਪੀ.ਸੀ.ਆਰ ਆਰਟਿਗਾ ਗੱਡੀਆਂ ਦੀ ਗਸ਼ਤ ਵਧਾਈ ਗਈ ਹੈ। ਇਸ ਤੋਂ ਇਲਾਵਾ ਐਕਟਿਵਾ ਸਵਾਰ ਮਹਿਲਾ ਮੁਲਾਜ਼ਮਾਂ ਦੀਆਂ ਵੀ ਡਿਊਟੀਆਂ ਬਾਜ਼ਾਰਾਂ ‘ਚ ਲਾਈਆਂ ਗਈਆਂ ਹਨ।