ludhiana e challan Pendency: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਪਿਛਲੇ ਸਾਲ ਸ਼ੁਰੂ ਕੀਤੀ ਈ-ਚਾਲਾਨ ਪ੍ਰਕਿਰਿਆ ‘ਚ ਲਗਾਤਾਰ ਪੈਂਡਿੰਗ ਚਲਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਲੋਕਾਂ ਦੁਆਰਾ ਚੌਕਾਂ ‘ਚ ਨਿਯਮਾਂ ਦਾ ਉਲੰਘਣ ਕਰਨ ਦੇ ਚੱਲਦਿਆਂ ਚਾਲਾਨ ਉਨ੍ਹਾਂ ਦੇ ਘਰ ਪਹੁੰਚਣ ਦੇ ਬਾਵਜੂਦ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨਾਲ ਪੈਡਿੰਗ ਚਾਲਾਨਾਂ ਦੀ ਗਿਣਤੀ ਵੱਧ ਰਹੀ ਹੈ। ਈ-ਚਾਲਾਨ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਲਗਭਗ 10,000 ਚਾਲਕਾਂ ਨੇ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਤਹਿਤ ਚਾਲਾਨ ਕੀਤੇ ਜਾ ਚੁੱਕੇ ਹਨ, ਜਿਸ ‘ਚ ਹੁਣ ਤੱਕ ਸਿਰਫ ਲਗਭਗ 3000 ਚਾਲਾਨਾਂ ਦਾ ਭੁਗਤਾਨ ਕੀਤਾ ਗਿਆ ਹੈ ਜਦਕਿ 7 ਹਜ਼ਾਰ ਚਾਲਾਨ ਪੈਡਿੰਗ ਪਏ ਹਨ। ਲੋਕਾਂ ਦੇ ਘਰਾਂ ‘ਚ ਚਲਾਨ ਅਤੇ ਪੂਰੀ ਜਾਣਕਾਰੀ ਪਹੁੰਚਣ ਦੇ ਬਾਵਜੂਦ ਵੀ ਉਹ ਜ਼ੁਰਮਾਨਾ ਨਹੀਂ ਭਰ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਾਲ 6 ਚੌਕਾਂ ‘ਚ ਸੀ.ਸੀ.ਟੀ.ਵੀ ਕੈਮਰੇ ਲਾਏ ਗਏ ਸੀ, ਇਹ 24 ਕੈਮਰੇ ਜ਼ਿਆਦਾ ਰੂਲਜ਼ ਤੋੜੇ ਜਾਣ ਵਾਲੇ ਚੌਕਾਂ ‘ਚ ਲੱਗੇ ਸੀ, ਜਿਸ ‘ਚ ਡੀ.ਸੀ ਕਟ, ਛਤਰੀ ਚੌਕ, ਪੁਰਾਣੀ ਕਚਹਿਰੀ ਚੌਕ, ਹੀਰੋ ਬੇਕਰੀ, ਢੋਲੇਵਾਲ ਚੌਕ, ਦੁਰਗਾ ਮਾਤਾ ਮੰਦਰ ਸ਼ਾਮਿਲ ਹੈ। ਇਸ ਦੌਰਾਨ ਰੈੱਡ ਲਾਈਟ ਹੋਣ ‘ਤੇ ਰੈੱਡ ਲਾਈਟ ਜੰਪ ਕਰਨ, ਓਵਰ ਸਪੀਡ ਸਮੇਤ ਹੋਰ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਤਸਵੀਰ ਕੈਮਰਿਆਂ ਰਾਹੀ ਖਿੱਚੀਆਂ ਜਾਂਦੀਆਂ ਸਨ। ਇਸ ਤੋਂ ਬਾਅਦ ਚਾਲਾਨ ਵਾਹਨ ਡਰਾਈਵਰਾਂ ਦੇ ਘਰ ਪਹੁੰਚ ਜਾਂਦਾ ਹੈ।
ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਜੇਕਰ ਲੋਕਾਂ ਵੱਲੋਂ ਚਾਲਾਨ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਇਕ ਮਹੀਨੇ ਬਾਅਦ ਉਕਤ ਚਾਲਾਨ ਨੂੰ ਕੋਰਟ ‘ਚ ਭੇਜ ਦਿੱਤਾ ਜਾਂਦਾ ਹੈ, ਜਿਸ ਦੇ ਚੱਲਦਿਆਂ ਹੁਣ ਵਿਅਕਤੀ ਨੂੰ ਕੋਰਟ ਤੋਂ ਚਾਲਾਨ ਭੁਗਤਣਾ ਪਵੇਗਾ। ਚਲਾਨ ਨਾ ਭੁਗਤਣ ਵਾਲਿਆਂ ਡਰਾਈਵਰਾਂ ਨੂੰ ਵਿਭਾਗ ਵੱਲੋਂ ਅਲਰਟ ਕੀਤਾ ਜਾਵੇਗਾ ਤਾਂ ਕਿ ਉਹ ਚਾਲਾਨ ਭੁਗਤ ਸਕਣ। ਇਸ ਦੇ ਲਈ ਵਿਭਾਗ ਵੱਲੋਂ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਆਪਣਾ ਸਮੇਂ ‘ਤੇ ਚਲਾਨ ਭੁਗਤ ਸਕਣ।