ludhiana fire truck Accident: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਇਕ ਖੜ੍ਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੇ ਭਿਆਨਕ ਰੂਪ ‘ਚ ਲੱਗੀ ਗਈ ਕਿ ਸਾਰੇ ਟਰੱਕ ਨੂੰ ਆਪਣੀ ਚਪੇਟ ‘ਚ ਲੈ ਲਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਕਾਫੀ ਮਸ਼ਕੱਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਦੱਸਣਯੋਗ ਹੈ ਕਿ ਇਹ ਹਾਦਸਾ ਅੱਜ ਦੁਪਹਿਰ 12 ਵਜੇ ਟਰਾਂਸਪੋਰਟ ਨਗਰ ਉਦੋਂ ਵਾਪਰਿਆਂ, ਜਦੋਂ ਲੁਧਿਆਣਾ ਤੋਂ ਉਤਰ ਪ੍ਰਦੇਸ਼ ਦੇ ਖੇਖੜਾ ਇਲਾਕੇ ਨੂੰ ਜਾਣ ਲਈ ਰੂੰ ਦੀ ਰਹਿੰਦ ਖੂੰਹਦ ਨਾਲ ਲੱਦਿਆ ਟਰੱਕ ਖੜਿਆ ਹੋਇਆ ਸੀ। ਓਵਰਲੋਡ ਟਰੱਕ ਜਦੋਂ ਉਥੋਂ ਚੱਲਣ ਲੱਗਾ ਤਾਂ ਅਚਾਨਕ ਉਪਰੋਂ ਜਾਂਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਹਾਦਸਾ ਵਾਪਰਦਿਆਂ ਸਾਰ ਹੀ ਡਰਾਈਵਰ ਨੇ ਗੱਡੀ ‘ਚੋਂ ਕੁੱਦ ਕੇ ਆਪਣੀ ਜਾਨ ਬਚਾਈ ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਪਾਣੀ ਅਤੇ ਰੇਤ ਸੁੱਟ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਦੋ ਗੱਡੀਆਂ ਦੀ ਮਦਦ ਨਾਲ 1 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।