ludhiana foreign delegation visit: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ‘ਚ ਚੈਂਬਰ ਆਫ ਇੰਡਸਟਰੀਅਲ ਅਤੇ ਕਮਰਸ਼ੀਅਲ ਅੰਡਰਟੇਕਿੰਗ (ਸੀ.ਆਈ.ਸੀ.ਯੂ) ਵੱਲੋਂ 4 ਦੇਸ਼ਾਂ ਤੋਂ ਅੰਬੈਸਡਰਾਂ ਲੁਧਿਆਣਾ ਬੁਲਾਇਆ ਗਿਆ ਹੈ। ਵੱਖ-ਵੱਖ ਦੇਸ਼ਾਂ ਤੋਂ ਆਏ ਵਫਦ ਨੇ ਇੱਥੇ ਇੰਡਸਟਰੀਅਲ ਯੂਨਿਟਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਏਵਨ ਸਾਈਕਲ, ਹੀਰੋ ਸਾਈਕਲ, ਨਿਊ ਸਵਾਨ ਮਲਟੀਟੈੱਕ ਤੋਂ ਇਲਾਵਾ ਈਸਟਮੈਨ ਕਾਸਟ ਅਤੇ ਫੋਰਜ ਦੀ ਯੂਨਿਟਾਂ ‘ਚ ਪਹੁੰਚੇ, ਜਿੱਥੇ ਜਾਰੀ ਉਤਪਾਦਨ ਕੰਮ ‘ਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ‘ਤੇ ਉਸ ਦੇ ਨਾਲ ਉਦਯੋਗਿਕ ਸੰਗਠਨ ਸੀ.ਆਈ.ਸੀ.ਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਪੰਕਜ ਸ਼ਰਮਾ ਮੌਜੂਦ ਸੀ।
ਦੱਸ ਦੇਈਏ ਕਿ ਵਿਦੇਸ਼ੀ ਵਫਦ ‘ਚ ਪਨਾਮਾ ਅੰਬੈਂਸੀ ਦੇ ਚੀਫ ਆਫ ਮਿਸ਼ਨ ਰਿਕਾਰਡਾਂ ਏ.ਬਰਨਾ ਐੱਮ, ਮਾਲਵਾਈ ਦੀ ਹਾਈਕਮੀਸ਼ਨ ਦੀ ਪਹਿਲੀ ਸਕੱਤਰ ਜੂਲੀਆਨਾ ਸੋਂਬਾ ਬਾਂਦਾ, ਨਾਮੀਬਿਆ ਅੰਬੈਂਸੀ ਤੋਂ ਕਮਰੀਸ਼ੀਅਲ ਕਾਊਂਸਲਰ ਆਸਕਰ ਸਿਕੰਦਾ ਅਤੇ ਨਾਈਜ਼ੀਰੀਆ ਅੰਬੈਂਸੀ ਤੋਂ ਕਾਊਂਸਲਰ ਸੋਲੋਮਨ ਬੌਰੀਮਾ ਸ਼ਾਮਲ ਰਹੇ। ਉਨ੍ਹਾਂ ਨੇ ਪ੍ਰਮੁੱਖ ਨਿਰਯਾਤ ਕਰਨ ਵਾਲਿਆਂ ਦੇ ਨਾਲ ਅਫਰੀਕਨ ਦੇਸ਼ਾਂ ‘ਚ ਨਿਰਯਾਤ ਸਬੰਧੀ ਮਾਮਲੇ ‘ਚ ਅਹਿਮ ਚਰਚਾ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੇਤੀ ਉਪਕਰਣਾਂ ਤੋਂ ਇਲਾਵਾ ਸਾਈਕਲਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ, ਹੈਂਡਟੂਲਜ਼, ਹੌਜਰੀ ਅਤੇ ਟੈਕਸਟਾਈਲ ਸਮੇਤ ਹੋਰ ਟ੍ਰੇਡ ‘ਚ ਨਿਰਯਾਤ ਹੋਣ ਵਾਲੇ ਉਤਪਾਦਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਲਈ।
ਇਹ ਵੀ ਦੇਖੋ–