ludhiana gmmsa expo postponed:ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਭਰ ‘ਚ ਫਿਰ ਇਕੋ ਦਮ ਕੋਰੋਨਾ ਨੇ ਰਫਤਾਰ ਫੜ ਲਈ ਹੈ। ਇਸ ਦੇ ਚੱਲਦਿਆਂ ਮਹਾਨਗਰ ‘ਚ ਵੀ ਆਏ ਦਿਨ ਪੀੜਤ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਇੰਨਾ ਹੀ ਨਹੀਂ ਕੋਰੋਨਾ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਗਾਰਮੈਂਟਸ, ਮਸ਼ੀਨਰੀ ਨਿਰਮਾਤਾ ਤੇ ਸਪਲਾਇਰ ਐਸੋਸੀਏਸ਼ਨ (ਰਜਿ.) ਐਕਸਪੋ ਇੰਡੀਆ (ਗਮਸਾ ਐਕਸਪੋ) ਵਲੋਂ 6ਵੀਂ ਪ੍ਰਦਰਸ਼ਨੀ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਪ੍ਰਬੰਧਕਾਂ ਨੇ ਪੰਜਾਬ ਅਤੇ ਭਾਰਤ ‘ਚ ਕੋਵਿਡ ਮਾਮਲਿਆਂ ਦੇ ਵਧ ਰਹੇ ਰੁਝਾਨ ਨੂੰ ਲੈ ਕੀਤਾ ਗਿਆ ਹੈ। ਗਮਸਾ ਦੇ ਪ੍ਰਧਾਨ ਨਰਿੰਦਰ ਕੁਮਾਰ, ਚੇਅਰਮੈਨ ਰਾਮ ਕਿ੍ਸ਼ਨ, ਗੁਰਪ੍ਰੀਤ ਸਿੰਘ, ਪਰਮੀਸ਼ ਵਸੀਟ, ਅਮਿਤ ਜੈਨ, ਰਾਜੇਸ਼ ਸ਼ਰਮਾ, ਜਤਿੰਦਰ ਸੁਦੇਰਾ ਨੇ ਗਮਸਾ ਐਕਸਪੋ ਇੰਡੀਆ ਦੀ ਬੋਰਡ ਮੀਟਿੰਗ ‘ਚ ਸਰਬਸੰਮਤੀ ਨਾਲ ਉਪਰੋਕਤ ਫ਼ੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੋਵਿਡ ਦੇ ਵਧ ਰਹੇ ਮਾਮਲਿਆਂ ‘ਤੇ ਵਧਦੀ ਹੋਈ ਚਿੰਤਾ ਦੇ ਮੱਦੇਨਜ਼ਰ ਅਤੇ ਮੁੱਖ ਮੰਤਰੀ ਦਫ਼ਤਰ ਪੰਜਾਬ ਵਲੋਂ ਕੱਲ੍ਹ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਤੇ ਇਸ ਦੇ ਪ੍ਰਭਾਵ ਨੂੰ ਧਿਆਨ ‘ਚ ਰੱਖਦਿਆਂ 26 ਫ਼ਰਵਰੀ ਤੋਂ 1 ਮਾਰਚ ਤੱਕ ਲੱਗਣ ਵਾਲੀ ਗਮਸਾ ਪ੍ਰਦਰਸ਼ਨੀ ਨਹੀਂ ਲੱਗੇਗੀ ਅਤੇ ਅਗਲੀਆਂ ਤਰੀਕਾਂ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਲੁਧਿਆਣਾ ‘ਚ ਕੋਰੋਨਾ ਤੋਂ ਪ੍ਰਭਾਵਿਤ 95 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਲੁਧਿਆਣਾ ਨਾਲ ਸਬੰਧਿਤ 79 ਮਰੀਜ਼ ਜਦਕਿ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ 16 ਮਰੀਜ ਸ਼ਾਮਿਲ ਹਨ ਹਾਲਾਂਕਿ ਬੀਤੇ ਦਿਨ ਬੁੱਧਵਾਰ ਨੂੰ ਕੋਰੋਨਾ ਪੀੜਤ ਕਿਸੇ ਮਰੀਜ਼ ਨੇ ਦਮ ਨਹੀਂ ਤੋੜਿਆ।
ਇਹ ਵੀ ਦੇਖੋ–