ludhiana health department reduced corona patients : ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਵਿਸ਼ਵ ਸਿਹਤ ਸੰਗਠਨ ਅਤੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਕੋਰੋਨਾ ਇੰਫੈਕਸ਼ਨ ਨਾਲ ਨਜਿੱਠਣ ਲਈ ਜਿਆਦਾਤਰ ਸੈਂਪਲ ਅਤੇ ਟੈਸਟਿੰਗ ਜਰੂਰੀ ਹਨ।ਪਰ ਜ਼ਿਲੇ ‘ਚ ਇਸਦੇ ਉਲਟ ਹੋ ਰਿਹਾ ਹੈ।ਅਪ੍ਰੈਮ , ਮਈ ਅਤੇ ਜੂਨ ‘ਚ ਜਦੋਂ ਕੋਰੋਨਾ ਦੇ ਰੋਜ਼ਾਨਾ 20 ਤੋਂ 39 ਦੇ ਵਿਚਾਲੇ ਮਾਮਲੇ ਆ ਰਹੇ ਸੀ,ਉਦੋਂ ਸਿਹਤ ਵਿਭਾਗ ਵਲੋਂ ਇੱਕ ਹਜ਼ਾਰ ਤੋਂ ਵੱਧ ਟੈਸਟ ਲਏ ਜਾ ਰਹੇ ਹਨ।ਜੁਲਾਈ ਅਤੇ ਅਗਸਤ ‘ਚ 300 ਤੋਂ ਵਧੇਰੇ ਮਰੀਜ਼ ਇੰਨਫੈਕਟਿਡ ਪਾਏ ਗਏ ਹਨ ਤਾਂ ਟੈਸਟ ਘਟਾ 600 ਤੋਂ 900 ਦੇ ਵਿਚਕਾਰ ਕਰ ਦਿੱਤੀ ਗਈ।
ਇੱਕ ਹਫਤੇ ‘ਚ ਟੈਸਟਾਂ ਦੇ ਅੰਕੜੇ 6 ਅਗਸਤ ਤਕ 954 ਟੈਸਟ ਜਾਂਚ ਦੇ ਲਈ ਭੇਜੇ ਗਏ।ਇਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਸਿਹਤ ਵਿਭਾਗ ਕੋਰੋਨਾ ਨਾਲ ਜੰਗ ਲੜਨ ‘ਚ ਲਾਪਰਵਾਹੀ ਦਿਖਾ ਰਿਹਾ ਹੈ।ਸਵਾਲ ਇਹ ਉੱਠਦਾ ਹੈ ਕਿ ਕੀ ਟੈਸਟ ਘੱਟ ਕਰਨ ਨਾਲ ਜ਼ਿਲਾ ਕੋਰੋਨਾ ਤੋਂ ਮੁਕਤ ਹੋ ਸਕਦਾ।
ਵਿਗਿਆਨਕਾਂ ਦੀ ਮੰਨੀਏ ਤਾਂ ਇਸਦਾ ਜਵਾਬ ਨਾਂਹ ਹੈ।ਜਾਣਕਾਰੀ ਮੁਤਾਬਕ ਜਿਆਦਾ ਤੋਂ ਜਿਆਦਾ ਟੈਸਟ ਹੀ ਮਰੀਜ਼ਾਂ ਨੂੰ ਟ੍ਰੇਸ ਕਰ ਸਕਣਗੇ ਭਾਵ ਇੰਨਫੈਕਸ਼ਨ ਦੇ ਵਾਧੇ ਨੂੰ ਰੋਕਿਆ ਜਾ ਸਕਦਾ।ਵਿਭਾਗ ਦੀ ਕਾਰਜਪ੍ਰਣਾਲੀ ਦੀ ਸਿਹਤ ਹੀ ਬੀਮਾਰ ਹੋ ਚੁੱਕੀ ਹੈ।
ਹੁਣ ਤਕ ਕੋਰੋਨਾ ਮਰੀਜ਼ਾਂ ਦੇ 69727 ਟੈਸਟ ਲਏ ਗਏ ਹਨ।ਦੱਸਣਯੋਗ ਹੈ ਕਿ ਸਿਵਿਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਗੱਲ ਨੂੰ ਮੰਨਣ ਤੋਂ ਸਾਫ ਨਾਂਹ ਕੀਤੀ ਹੈ ਕਿ ਟੈਸਟ ਘੱਟ ਲਏ ਗਏ ਹਨ।ਡਾ. ਬੱਗਾ ਨੇ ਕਿਹਾ ਕਿ ਲੁਧਿਆਣਾ ਜ਼ਿਲੇ ‘ਚ ਪੰਜਾਬ ਦੇ ਦੂਸਰੇ ਜ਼ਿਲਿਆਂ ਤੋਂ ਵੱਧ ਟੈਸਟ ਕੀਤੇ ਜਾਂਦੇ ਹਨ।ਸੈਂਪਲ ਵਧੇਰੇ ਲੈਣ ਕਰਨ ਹੀ ਜ਼ਿਲੇ ‘ਚ ਕੋਰੋਨਾ ਮਰੀਜ਼ ਹੋਰ ਜ਼ਿਲਿਆਂ ਦੀ ਤੁਲਨਾ ‘ਚ ਵੱਧ ਆ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਕ 69727 ਸੈਂਪਲ ਲਏ ਜਾ ਚੁੱਕੇ ਹਨ।ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੇਨ ਫੋਕਸ ਟੈਸਟਿੰਗ, ਟ੍ਰੀਟਮੈਂਟ ‘ਤੇ ਹੈ।ਉਨ੍ਹਾਂ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਸੈਂਪਲ ਲਏ ਜਾਣਗੇ।