ludhiana heavy fog coldwave increase: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ਭਰ ‘ਚ ਸੀਤਲਹਿਰ ਦਾ ਪ੍ਰਕੋਪ ਜਾਰੀ ਹੈ। ਮੰਗਲਵਾਰ ਨੂੰ ਸੂਬੇ ਭਰ ‘ਚ ਅਮ੍ਰਿੰਤਸਰ ਜ਼ਿਲ੍ਹਾਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 0.4 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ‘ਚ ਘੱਟੋਂ ਘੱਟ ਤਾਪਮਾਨ 1.6 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨਿਕਾਂ ਦੀ ਭਵਿੱਖਬਾਣੀ ਮੁਤਾਬਕ ਹਾਲੇ ਠੰਡ ਹੋਰ ਵਧੇਗੀ। ਨਵੇਂ ਸਾਲ ਦਾ ਅਗਾਜ਼ ਸੰਘਣੇ ਕੋਹਰੇ ਅਤੇ ਕੜਾਕੇ ਦੀ ਠੰਡ ਨਾਲ ਹੋਵੇਗੀ। 2-3 ਜਨਵਰੀ ਨੂੰ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 31 ਦਸੰਬਰ ਤੋਂ 2 ਜਨਵਰੀ ਤੱਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 3 ਅਤੇ 4 ਜਨਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਬੇਹੱਦ ਠੰਡਕ ਭਰਿਆ ਦਿਨ ਰਿਹਾ। ਇਕ ਪਾਸੇ ਸ਼ਹਿਰੀ ਇਲਾਕਿਆਂ ‘ਚ ਵੀ 10 ਵਜੇ ਤੱਕ ਸੰਘਣਾ ਕੋਹਰਾ ਛਾਇਆ ਰਿਹਾ ਅਤੇ ਇਸ ਦੇ ਨਾਲ ਬਰਫੀਲੀ ਹਵਾਵਾਂ ਚੱਲਣ ਨਾਲ ਕੰਬਣੀ ਹੋਰ ਵੱਧ ਗਈ। ਧੁੱਪ ਕੁਝ ਸਮੇਂ ਦੇ ਲਈ ਨਿਕਲੀ, ਪਰ ਜਿਆਦਾ ਰਾਹਤ ਨਹੀਂ ਮਿਲੀ ਸੀ। ਮੌਸਮ ਵਿਭਾਗ ਵੱਲੋਂ ਸ਼ੀਤਲਹਿਰ ਨੂੰ ਦੇਖਦੇ ਹੋਏ 10 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 12 ਜ਼ਿਲ੍ਹਿਆਂ ਦੇ ਲਈ ਓਰੇਜ ਅਲਰਟ ਜਾਰੀ ਕੀਤਾ ਗਿਆ ਹੈ, ਅਗਲੇ 3 ਦਿਨਾਂ ਤੱਕ ਪੰਜਾਬ ਕੋਲਡ ਫ੍ਰੰਟ ਬਣਿਆ ਰਹੇਗਾ, ਦਿਨ ਅਤੇ ਰਾਤ ਕੜਾਕੇ ਦੀ ਠੰਡ ਪਵੇਗੀ।
ਇਹ ਵੀ ਦੇਖੋ–