ludhiana husband murdered wife: ਲੁਧਿਆਣਾ (ਤਰਸੇਮ ਭਾਰਦਵਾਜ): ਸ਼ਹਿਰ ‘ਚ ਇਕ ਅਜਿਹੀ ਰੂਬ ਕੰਬਾਊ ਵਾਰਦਾਤ ਵਾਪਰ ਗਈ ਹੈ, ਜਿਸ ਨੇ ਦਿਲ ਦਹਿਲਾ ਦਿੱਤਾ ਹੈ।ਦਰਅਸਲ ਇਥੇ ਇਕ 5 ਸਾਲਾਂ ਮਾਸੂਮ ਬੱਚੇ ਨੇ ਆਪਣੇ ਮਰੀ ਹੋਈ ਮਾਂ ਦੇ ਨਾਲ ਸਾਰੀ ਰਾਤ ਜਾਗ ਕੇ ਕੱਟੀ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਸ਼ਹਿਰ ਦੇ ਫੋਕਲ ਪੁਆਇੰਟ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਖਸ਼ ਦਾ ਮਾਮਲੂੀ ਜਿਹੀ ਗੱਲ ਨੂੰ ਲੈ ਕੇ ਆਪਣੀ ਪਤਨੀ ਨਾਲ ਵਿਵਾਦ ਹੋ ਗਿਆ, ਵਿਵਾਦ ਇੰਨਾ ਵੱਧ ਗਿਆ ਕਿ ਗੁੱਸੇ ‘ਚ ਆਏ ਸ਼ਰਾਬੀ ਪਤੀ ਨੇ ਆਪਣੇ ਮਾਸੂਮ ਪੁੱਤਰ ਦੇ ਸਾਹਮਣੇ ਪਤਨੀ ਦੇ ਸਿਰ ਡੰਡੇ ਨਾਲ ਵਾਰ ਕਰਕੇ ਖੂਨ ਨਾਲ ਹੱਥ ਰੰਗ ਲਏ ਸੀ। ਵਾਰਦਾਤ ਨੂੰ ਅੰਜ਼ਾਮ ਦੇ ਦੋਸ਼ੀ ਮੌਕੇ ‘ਤੇ ਫਰਾਰ ਹੋ ਗਿਆ। ਇਸ ਤੋਂ ਬਾਅਦ ਬੇਟਾ ਸਾਰੀ ਰਾਤ ਮਾਂ ਦੀ ਲਾਸ਼ ਦੇ ਕੋਲ ਸੁੱਤਾ ਰਿਹਾ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਅਗਲੀ ਸਵੇਰ ਗੁਆਂਢੀਆਂ ਨੇ ਕਮਰੇ ‘ਚ ਮ੍ਰਿਤਕਾ ਦਾ ਲਾਸ਼ ਦੇਖ ਰੌਗਟੇ ਖੜ੍ਹੇ ਹੋ ਗਏ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ‘ਤੇ ਪੁੱਜੀ। ਮ੍ਰਿਤਕਾ ਦੀ ਪਛਾਣ ਕਮਲਾ ਦੇਵੀ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਸਖਸ਼ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਇੰਸਪੈਕਟਰ ਮੁਹੰਮਦ ਜ਼ਮੀਲ ਨੇ ਦੱਸਿਆ ਕਿ ਮੁਲਜ਼ਮ ਇਕ ਵਾਰ ਤਾਂ ਉਥੋਂ ਫਰਾਰ ਹੋ ਗਿਆ ਸੀ ਪਰ ਉਸ ਨੂੰ ਫੜ੍ਹ ਲਿਆ ਗਿਆ। ਮ੍ਰਿਤਕਾ ਕਮਲਾ ਦੇਵੀ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਫੜ੍ਹੇ ਗਏ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਇਹ ਹੈ ਪੂਰਾ ਮਾਮਲਾ- ਦਰਅਸਲ ਪਰਮਜੀਤ ਕਾਲੋਨੀ ਦੀ ਰਹਿਣ ਵਾਲੀ ਕਮਲਾ ਦੇਵੀ ਅਤੇ ਪਰਦੀਪ ਦੇ ਵਿਆਹ ਨੂੰ ਕਈ ਸਾਲ ਹੋ ਗਏ, ਉਨ੍ਹਾਂ ਦੇ ਇਕ ਵੱਡੀ ਬੇਟੀ ਹੈ, ਜੋ ਕਿ ਪਿੰਡ ਰਹਿੰਦੀ ਹੈ, ਜਦੋਂ ਕਿ 5 ਸਾਲ ਦਾ ਛੋਟਾ ਬੇਟਾ ਉਨ੍ਹਾਂ ਨਾਲ ਕਮਰੇ ‘ਚ ਰਹਿੰਦਾ ਹੈ। ਗੁਆਂਢੀ ਅਮਿਤ ਨੇ ਦੱਸਿਆ ਕਿ ਪਰਦੀਪ ਸ਼ਰਾਬ ਪੀਣ ਦਾ ਆਦੀ ਹੈ। ਉਹ ਅਕਸਰ ਆਪਣੀ ਪਤਨੀ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਬੀਤੀ ਰਾਤ ਨੂੰ ਵੀ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਝਗੜੇ ਦੌਰਾਨ ਪਰਦੀਪ ਆਪਣੀ ਪਤਨੀ ਨੂੰ ਹੀ ਮਾਰ ਦੇਵੇਗਾ। ਦੋਵਾਂ ਵਿਚਕਾਰ ਰਾਤ ਨੂੰ ਝਗੜਾ ਹੋਇਆ ਅਤੇ ਉਸ ਤੋਂ ਬਾਅਦ ਪਰਦੀਪ ਨੇ ਡੰਡੇ ਨਾਲ ਆਪਣੀ ਪਤਨੀ ਦੇ ਸਿਰ ‘ਤੇ ਵਾਰ ਕੀਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।