ludhiana Isolate elderly patients: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਹੁਣ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ‘ਵੀ ਕੇਅਰ ਮੁਹਿੰਮ’ ਦੇ ਤਹਿਤ ਕਈ ਸਲਾਘਾਯੋਗ ਯਤਨ ਕੀਤੇ ਹਨ। ਇਸ ਦੇ ਤਹਿਤ ਹੁਣ ਏ.ਡੀ.ਸੀ ਅਤੇ ਐੱਸ.ਡੀ.ਐੱਮ ਵੱਲੋਂ 70 ਸਾਲਾਂ ਤੋਂ ਜ਼ਿਆਦਾ ਉਮਰ ਦੇ ਕੋਰੋਨਾ ਪੀੜਤ ਬਜ਼ੁਰਗਾਂ ਦਾ ਫੋਨ ਰਾਹੀਂ ਹਾਲਚਾਲ ਪੁੱਛਿਆ ਜਾਵੇਗਾ। ਇਸ ਦੇ ਨਾਲ ਹੀ ਕੋਰੋਨਾ ਦੇ ਸਬੰਧੀ ਲਾਹੇਵੰਦ ਜਾਣਕਾਰੀ ਦੇਣ ਲਈ ਹੈਲਪ ਬੁੱਕ ‘ਆਓ ਮਿਸ਼ਨ ਫਤਿਹ’ ਕਰੀਏ ਵੀ ਰਿਲੀਜ਼ ਕੀਤੀ ਗਈ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੈਂਪ ਦਫਤਰ ‘ਚ ਮਿਸ਼ਨ ਫਤਿਹ ਤਹਿਤ ਇਨ੍ਹਾਂ ਮੁੱਖ ਯੋਜਨਾਵਾਂ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਜਿਨ੍ਹਾਂ ਲੋਕਾਂ ਨੂੰ ਵੀ ਮਨੋਵਿਗਿਆਨਕ ਤੌਰ ‘ਤੇ ਕਾਊਸਲਿੰਗ ਦੀ ਜਰੂਰਤ ਹੈ। ਉਹ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਜਾਰੀ ਨੰਬਰਾਂ 78147-18704 ਅਤੇ 62845-31852 ਨੰਬਰਾਂ ‘ਤੇ ਸੰਪਰਕ ਕਰ ਮਦਦ ਹਾਸਿਲ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ-ਕਮ-ਨੋਡਲ ਅਫ਼ਸਰ ਘਰ ‘ਚੋਂ ਇਕਾਂਤਵਾਸ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵੀ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਜੋ ਸ਼ੋਸ਼ਲ ਮੀਡੀਆ ‘ਤੇ ਗਲਤ ਵਿਚਾਰ ਸ਼ੇਅਰ ਕੀਤੇ ਗਏ ਸੀ, ਉਸ ਨਾਲ ਲੋਕਾਂ ਦੇ ਮਨਾਂ ‘ਚ ਕੋਵਿਡ ਦੀ ਬਿਮਾਰੀ ਨੂੰ ਲੈ ਕੇ ਕਾਫੀ ਭਰਮ-ਭੁਲੇਖੇ ਪੈਦਾ ਹੋ ਗਏ ਸਨ, ਜਿਸ ਕਾਰਨ ਲੋਕ ਆਪਣਾ ਕੋਰੋਨਾ ਟੈਸਟ ਘੱਟ ਕਰਵਾ ਰਹੇ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਵੇਕਲੀ ਪਹਿਲ ਕੀਤੀ ਗਈ ਹੈ ਕਿ ਜਿਹੜੇ ਲੋਕ ਆਪਣਾ ਟੈਸਟ ਕਰਵਾ ਕੇ ਪਾਜ਼ੀਟਿਵ ਆਉਂਦੇ ਹਨ। ਉਹਨਾਂ ਨੂੰ ਹਸਪਤਾਲ ਨਹੀਂ ਲਿਆਦਾ ਜਾਵੇਗਾ ਤੇ ਉਹ ਆਪਣੇ ਘਰ ‘ਚ ਹੀ ਇਕਾਂਤਵਾਸ ਰਹਿ ਸਕਦੇ ਹਨ। ਇਸ ਦੇ ਲਈ ਉਹ ਜਦੋਂ ਘਰ ‘ਚ ਇਕਾਂਤਵਾਸ ਰਹਿੰਦੇ ਹਨ ਤਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਾਡਾ ਜਿਹੜਾ ਇਕਾਂਤਵਾਸ ਸੈਲ ਹੈ, ਜਿਸ ਦੇ ਇੰਚਾਰਜ਼ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਜਗਰਾਓ ਹਨ, ਦੇ ਅਧੀਨ ਬਹੁਤ ਵਧੀਆ ਕੰਮ ਕਰ ਰਿਹਾ ਹੈ। ਇਸ ‘ਚ ਅਸੀਂ ਦੋ ਹੋਰ ਪਹਿਲ ਕਦਮੀਆਂ ਕੀਤੀਆ ਹਨ ਕਿ ਜਿਹੜੇ ਮਰੀਜ਼ ਘਰਾਂ ‘ਚ ਇਕਾਂਤਵਾਸ ਹਨ। ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਜਿਵੇ ਕਿ ਵਧੀਕ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮਜ਼ ਕਾਲ ਕਰਨਗੇ ਤਾਂ ਜੋ ਉਹਨਾਂ ‘ਚ ਆਤਮ ਵਿਸ਼ਵਾਸ਼ ਵਧੇ। ਇਸ ਤੋਂ ਇਲਾਵਾ ਜਿਹੜੇ ਮਰੀਜ਼ ਕੋਰੋਨਾ ਪੋਜ਼ਟਿਵ ਹੋਣ ਕਾਰਨ ਘਰਾਂ ‘ਚ ਇਕਾਂਤਵਾਸ ਹਨ। ਉਹ ਇਕੱਲੇ ਰਹਿਣ ਕਰਕੇ ਘੁੱਟਣ ਮਹਿਸੂਸ ਕਰਦੇ ਹਨ, ਜੇਕਰ ਉਨ੍ਹਾਂ ਨੂੰ ਮਨੋਵਿਗਿਆਨਕ ਕੌਸਲਿੰਗ ਦੀ ਲੋੜ ਹੈ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਾਰੀ ਕੀਤੇ 24 ਘੰਟੇ ਚੱਲਣ ਵਾਲੇ ਨੰਬਰ 78147-18704 ਅਤੇ 62845-31852 ‘ਤੇ ਕਾਲ ਕਰਕੇ ਮਨੋਵਿਗਿਆਨਕ ਕੌਸਲਿੰਗ ਲੈ ਸਕਦੇ ਹਨ।