ludhiana light fog morning: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਭਲਾ ਠੰਡ ਦੇ ਤੇਵਰ ਕੁਝ ਮੱਠਾ ਪਿਆ ਹੋਇਆ ਹੈ ਪਰ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਭਾਵ ਸੋਮਵਾਰ ਨੂੰ ਸਵੇਰੇ 6 ਵਜੇ ਹਲਕੀ ਧੁੰਦ ਛਾਈ ਹੋਈ, ਜਿਸ ਕਾਰਨ ਵਿਜ਼ੀਬਿਲਟੀ ਵੀ ਘੱਟ ਰਹੀ ਹੈ। ਸਵੇਰ ਦੇ ਸਮੇਂ ਹਵਾ ਵੀ ਚੱਲ ਰਹੀ ਸੀ ਪਰ ਸਵੇਰੇ 7 ਵਜੇ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਦੇ ਸਾਹਮਣੇ ਆਉਂਦਿਆਂ ਹੀ ਧੁੰਦ ਗਾਇਬ ਹੋ ਗਈ ਅਤੇ ਤਾਪਮਾਨ ਵੀ ਵੱਧ ਗਿਆ ਹੈ।
ਦੱਸਣਯੋਗ ਹੈ ਕਿ ਸਵੇਰੇ 9 ਵਜੇ ਤਾਪਮਾਨ 15 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਧੁੱਪ ਦੇ ਕਾਰਨ ਠੰਡ ਇੰਨੀ ਜਿਆਦਾ ਨਹੀਂ ਸੀ ਹਾਲਾਂਕਿ ਮੌਸਮ ਵਿਭਾਗ 9 ਦਸੰਬਰ ਤੋਂ ਬੱਦਲ ਛਾ ਜਾਣ ਦੀ ਸੰਭਾਵਨਾ ਜਤਾ ਚੁੱਕਾ ਹੈ, ਜਿਸ ਤੋਂ ਦਿਨ ਦੇ ਸਮੇਂ ਠੰਡ ਵੱਧ ਜਾਵੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਕ ਹਫਤੇ ਤੱਕ ਬੱਦਲਾਂ ਦੀ ਮੌਜੂਦਗੀ ਰਹੇਗੀ। ਉਸ ਤੋਂ ਬਾਅਦ ਫਿਰ ਤੋਂ ਮੌਸਮ ਸਾਫ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ 2 ਹਫਤਿਆਂ ਤੋਂ ਲਗਾਤਾਰ ਤੇਜ਼ ਧੁੱਪ ਨਿਕਲ ਰਹੀ ਹੈ ਅਤੇ ਰਾਤ ਨੂੰ ਵੀ ਠੰਡ ਹੋਰ ਜਿਆਦਾ ਨਹੀਂ ਪੈ ਰਹੀ ਹੈ ਪਰ 2 ਦਿਨਾਂ ਬਾਅਦ ਸੂਬੇ ‘ਚ ਇਕ ਵਾਰ ਫਿਰ ਤੋਂ ਮੌਸਮ ਮਿਜਾਜ ਬਦਲ ਸਕਦਾ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 9 ਦਸੰਬਰ ਤੋਂ ਕਈ ਜ਼ਿਲ੍ਹਿਆਂ ‘ਚ ਬੱਦਲਵਾਈ ਹੋ ਸਕਦੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਅਤੇ ਠੰਡ ਵਧੇਗੀ।
ਇਹ ਵੀ ਦੇਖੋ–