ludhiana maximum micro containment zones: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬੇ ਭਰ ‘ਚ ਸਭ ਤੋਂ ਜਿਆਦਾ ਕੋਰੋਨਾ ਪੀੜਤ ਮਾਮਲੇ ਐੱਸ.ਏ.ਐੱਸ ਨਗਰ ਤੋਂ ਬਾਅਦ ਲੁਧਿਆਣਾ ‘ਚੋਂ ਆ ਰਹੇ ਹਨ। ਦਰਅਸਲ 17 ਨਵੰਬਰ ਤੋਂ ਰੋਜ਼ਾਨਾ 100 ਤੋਂ ਜਿਆਦਾ ਪੀੜਤ ਮਾਮਲੇ ਸਾਹਮਣੇ ਆ ਰਹੇ ਹਨ। ਸੂਬੇ ਦੇ 34 ਮਾਈਕ੍ਰੋਕੰਟੇਨਮੈਂਟ ਜ਼ੋਨਾਂ ‘ਚੋਂ 12 ਮਾਈਕ੍ਰੋਕੰਟੇਨਮੈਂਟ ਜ਼ੋਨ ਲੁਧਿਆਣਾ ਜ਼ਿਲ਼੍ਹੇ ‘ਚ ਹੀ ਹਨ। ਇਸ ‘ਚ 81 ਪਾਜ਼ੀਟਿਵ ਮਾਮਲੇ ਹਨ, ਇਨ੍ਹਾਂ ‘ਚ ਵੀ 11 ਮਾਈਕ੍ਰੋ ਕੰਟੇਨਮੈਂਟ ਜ਼ੋਨ ਲੁਧਿਆਣਾ ਸਿਟੀ ‘ਚ ਹੀ ਹਨ। ਇਨ੍ਹਾਂ ‘ਚ ਮਾਡਲ ਟਾਊਨ, ਸਰਾਭਾ ਨਗਰ, ਸਿਵਲ ਲਾਈਨਜ਼, ਕਿਚਲੂ ਨਗਰ, ਸਾਊਥ ਸਿਟੀ, ਸੁਖਮਨੀ ਇਨਕਲੇਵ ਵਰਗੇ ਨਾਮੀ ਇਲਾਕੇ ਸ਼ਾਮਿਲ ਹਨ ਪਰ ਇਨ੍ਹਾਂ ਇਲ਼ਾਕਿਆਂ ‘ਚ ਵੀ ਲਾਪਰਵਾਹੀ ਵਧੀ ਹੈ। ਦੱਸ ਦੇਈਏ ਕਿ ਬੀਤੇ ਦਿਨ ਐਤਵਾਰ ਨੂੰ 135 ਨਵੇਂ ਪੀੜਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚੋਂ 114 ਲੁਧਿਆਣਾ ਦੇ ਹਨ ਜਦਕਿ 21 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ 2 ਪੀੜਤਾਂ ਨੇ ਦਮ ਤੋੜਿਆ ਹੈ, ਪਰ ਦੋਵੇਂ ਹੀ ਬਾਹਰੀ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 23452 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 21624 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ 919 ਮਰੀਜ਼ ਦਮ ਤੋੜ ਚੁੱਕੇ ਹਨ। ਹੁਣ ਵੀ ਜ਼ਿਲ੍ਹੇ ਭਰ ‘ਚ 910 ਸਰਗਰਮ ਮਾਮਲੇ ਹਨ, ਜਿਨ੍ਹਾਂ ‘ਚ 669 ਮਰੀਜ਼ ਹੋਮ ਆਈਸੋਲੇਸ਼ਨ ‘ਚ ਹਨ ਅਤੇ 17 ਮਰੀਜ਼ ਸਿਵਲ ਹਸਪਤਾਲ ਅਤੇ 110 ਮਰੀਜ਼ ਪ੍ਰਾਈਵੇਟ ਹਸਪਤਾਲਾਂ ‘ਚ ਭਰਤੀ ਹਨ। ਜ਼ਿਲ਼੍ਹੇ ‘ਚ ਹੁਣ 4 ਮਰੀਜ਼ ਵੈਂਟੀਲੇਟਰ ‘ਤੇ ਹਨ, ਜਿਨ੍ਹਾਂ ‘ਚੋਂ 1 ਲੁਧਿਆਣਾ ਦਾ ਅਤੇ ਬਾਕੀ 3 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਇਹ ਵੀ ਦੇਖੋ–