ludhiana minor girl raped: ਲੁਧਿਆਣਾ (ਤਰਸੇਮ ਭਾਰਦਵਾਜ)- ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਪੰਜਾਬ ‘ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਲੁਧਿਆਣਾ ਜ਼ਿਲ੍ਹੇ ‘ਚ ਗੁਆਂਢੀ ਦਰਿੰਦੇ ਨੇ ਘਰ ‘ਚ ਦਾਖਲ ਹੋ 8 ਸਾਲਾਂ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਲੜਕੀ ਦੇ ਰੋਣ ਦੀਆਂ ਆਵਾਜ਼ਾ ਸੁਣ ਉਸ ਦੇ ਭਰਾਵਾ ਕਮਰੇ ‘ਚ ਪੁੱਜੇ, ਜਿੱਥੇ ਲਹੂਲੁਹਾਨ ਹਾਲਤ ‘ਚ ਬੇਹੋਸ਼ ਲੜਕੀ ਨੂੰ ਦੇਖ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਬੁਲਾਇਆ ਪਰ ਇਸ ਦੌਰਾਨ ਦਰਿੰਦੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਮੌਕੇ ‘ਤੇ ਦਬੋਚ ਲਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏ.ਡੀ.ਸੀ.ਪੀ. ਦੀਪਕ ਪਾਰਿਕ ਸਮੇਤ ਪੁਲਿਸ ਪਾਰਟੀ ਪਹੁੰਚੀ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਪਤੀ ਨਾਲ ਸਬਜ਼ੀ ਦੀ ਰੇਹੜੀ ਲਾਉਂਦੀ ਹੈ। ਉਸ ਦੇ 4 ਬੱਚੇ ਹਨ, ਜਿਨ੍ਹਾਂ ‘ਚ 3 ਬੇਟੇ ਅਤੇ ਇਕ ਬੇਟੀ ਹੈ। ਬੱਚੀ ਦੀ ਉਮਰ 8 ਸਾਲ ਹੈ। ਬੀਤੇ ਦਿਨ ਭਾਵ ਵੀਰਵਾਰ ਦੁਪਹਿਰ ਨੂੰ ਜਦੋਂ ਉਹ ਕਮਰੇ ‘ਚ ਪੁੱਜੀ ਤਾਂ ਉਸ ਦੇ ਬੇਟੇ ਨੇ ਦੱਸਿਆ ਕਿ ਕਮਰੇ ਦੇ ਫ਼ਰਸ਼ ‘ਤੇ ਖੂਨ ਡੁੱਲ੍ਹਿਆ ਪਿਆ ਹੈ। ਬੱਚਿਆਂ ਨੇ ਦੱਸਿਆ ਕਿ ਗੁਆਂਢੀ ਈਸ਼ਵਰ ਸਿੰਘ ਗੋਰਾ ਘਰ ਦੇ ਅੰਦਰ ਆਇਆ ਸੀ। ਉਸ ਦੇ ਬੱਚੇ ਵਿਹੜੇ ‘ਚ ਖੇਡ ਰਹੇ ਸਨ ਤਾਂ ਦਰਿੰਦੇ ਨੇ ਉਸ ਦੀ ਬੇਟੀ ਨੂੰ ਵਰਗਲਾ ਕੇ ਕਮਰੇ ‘ਚ ਲੈ ਗਿਆ ਅਤੇ ਉਕਤ ਕਾਰਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਏ. ਡੀ. ਸੀ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮ ਈਸ਼ਵਰ ਦਾ ਕਮਰਾ ਅਤੇ ਪੀੜਤ ਬੱਚੀ ਦੇ ਕਮਰੇ ਕੋਲ ਹੀ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।