ludhiana muslims singhu border support farmers: ਲੁਧਿਆਣਾ (ਤਰਸੇਮ ਭਾਰਦਵਾਜ)- ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਸੱਦੇ ‘ਤੇ ਹਰ ਵਰਗ ਦੇ ਲੋਕ ਖੜ੍ਹੇ ਹੋ ਗਏ ਹਨ। ਇਸ ਦੌਰਾਨ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰਫ ਰਹਿਮਾਨ ਸਾਨੀ ਲੁਧਿਆਣਵੀਂ ਦੀ ਪ੍ਰਧਾਨਗੀ ‘ਚ ਇਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਦੇ ਪ੍ਰਧਾਨ ਸਮੇਤ ਰਾਜਨੀਤਿਕ ਅਤੇ ਸਮਾਜਿਕ ਮੁਸਲਿਮ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਏ। ਇਸ ਮੌਕੇ ‘ਤੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ
ਲੁਧਿਆਣਵੀਂ ਨੇ ਕਿਹਾ ਹੈ ਕਿ ਕਿਸਾਨ ਦੇਸ਼ ਦੀ ਆਨ-ਬਾਣ ਅਤੇ ਸ਼ਾਨ ਹਨ। ਕਿਸਾਨਾਂ ਦੇ ਅੰਦੋਲਨ ਨੂੰ ਕਿਸੇ ਧਰਮ ਦੇ ਨਾਲ ਜੋੜ ਕੇ ਬਦਨਾਮ ਕਰਨ ਦੀ ਸਾਜ਼ਿਸ਼ ਅਫਸੋਸਜਨਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤਿਰੰਗੇ ਦੀ ਸ਼ਾਨ ਲ਼ਈ ਇਨ੍ਹਾਂ ਕਿਸਾਨਾਂ ਦੇ ਵੀਰ ਸਪੂਤਾਂ ਨੇ ਬੀਤੇ ਕਈ ਸਾਲਾਂ ਤੋਂ ਆਪਣੀ ਸ਼ਹਾਦਤ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲੋਕਤੰਤਰ ਅੰਦੋਲਨ ਨੂੰ ਸਰਕਾਰੀ ਸ਼ਾਜ਼ਿਸ਼ ਦੇ ਬਲ ‘ਤੇ ਨਾਕਾਮ ਬਣਾਉਣ ਦੀ ਕੋਸ਼ਿਸ਼ ਕਰਨਾ ਨਿੰਦਣਯੋਗ ਹੈ । ਸ਼ਾਹੀ ਇਮਾਮ ਨੇ ਇਹ ਵੀ ਕਿਹਾ ਹੈ ਕਿ ਭਾਰਤ ਦੀ ਅਨੇਕਤਾ ‘ਚ ਹੀ ਏਕਤਾ ਹੈ, ਜਿਸਨੂੰ ਸਰਵ ਧਰਮ ਦੇ ਲੋਕ ਕਦੀ ਟੁੱਟਣ ਨਹੀਂ ਦੇਣਗੇ। ਇਸ ਮੌਕੇ ਸ਼ਾਹੀ ਇਮਾਮ ਨੇ ਐਲਾਨ ਕੀਤਾ ਹੈ ਕਿ 2 ਫਰਵਰੀ ਨੂੰ ਕਿਸਾਨ ਮੋਰਚਾ ਸਿੰਘੂ ਬਾਰਡਰ ਲਈ ਮੁਸਲਮਾਨਾਂ ਦਾ ਇਕ ਵੱਡਾ ਜੱਥਾ ਲੁਧਿਆਣਾ ਤੋਂ ਰਵਾਨਾ ਹੋਵੇਗਾ। ਸ਼ਹਿਰ ਦੇ ਸਾਰੇ ਮੁਸਲਮਾਨਾਂ ਦੀ ਰਾਏ ‘ਤੇ ਸ਼ਾਹੀ ਇਮਾਮ ਸਾਹਿਬ ਨੇ ਇਹ ਵੀ ਐਲਾਨ ਕੀਤਾ ਹੈ ਕਿ ਕਿਸਾਨਾਂ ਦੇ ਹੱਕ ‘ਚ 7 ਫਰਵਰੀ ਨੂੰ ਸਵੇਰੇ 1 ਲੱਖ ਤੋਂ ਜਿਆਦਾ ਮੁਸਲਮਾਨ ਸ਼ਹਿਰ ਚ ਪੈਦਲ ਮਾਰਚ ਕਰਨਗੇ ਅਤੇ ਡੀ.ਸੀ ਲੁਧਿਆਣਾ ਨੂੰ ਰਾਸ਼ਟਰਪਤੀ ਦੇ ਨਾਂ ਦੇ ਮੰਗ ਪੱਤਰ ਸੌਂਪਣਗੇ।
ਇਹ ਵੀ ਦੇਖੋ–