ludhiana neet exam students: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਅੱਜ ਭਾਵ 13 ਸਤੰਬਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਨੀਟ (ਯੂਜੀ) ਪ੍ਰੀਖਿਆ ਲਈ ਜਾ ਰਹੀ ਹੈ। ਇਸ ਦੇ ਲਈ ਪ੍ਰੀਖਿਆ ਸੈਂਟਰ ‘ਚ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਨੀਟ ਦੀ ਪ੍ਰੀਖਿਆ ਦੇ ਲਈ ਬਣੇ ਸੈਂਟਰਾਂ ‘ਚ ਵਿਦਿਆਰਥੀ ਪਹੁੰਚਣ ਲੱਗੇ ਹਨ। ਕੋਰੋਨਾ ਵਾਇਰਸ ਦੇ ਕਾਰਨ ਸ਼ੋਸਲ ਡਿਸਟੈਂਸਿੰਗ ਦੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਸਵੇਰ ਸਾਢੇ 11 ਵਜੇ ਵਿਦਿਆਰਥੀਆਂ ਦੀ ਐਂਟਰੀ ਸ਼ੁਰੂ ਹੋ ਗਈ ਅਤੇ ਦੁਪਹਿਰ 2 ਵਜੇ ਪ੍ਰੀਖਿਆ ਸ਼ੁਰੂ ਹੋਣੀ ਹੈ। ਸੈਂਟਰ ਤੋਂ 100 ਮੀਂਟਰ ਪਹਿਲਾਂ ਮਾਪਿਆਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਗੇਟ ‘ਤੇ ਥਰਮਲ ਸਕ੍ਰੀਨਿੰਗ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਪ੍ਰੀਖਿਆ ਸੈਂਟਰ ‘ਚ ਐਂਟਰੀ ਮਿਲ ਰਹੀ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਨੀਟ ਪ੍ਰੀਖਿਆ ਲਈ 3 ਸੈਂਟਰ ਬਣਾਏ ਗਏ ਹਨ ਜਿਨ੍ਹਾਂ ‘ਚੋਂ ਐੱਸ.ਜੀ.ਐੱਨ.ਡੀ ਕਾਨਵੈਂਟ ਸਕੂਲ ਅੰਡਲੂ ‘ਚ 960 , ਅੰਮ੍ਰਿਤ ਇੰਡੋ ਕਨੇਡੀਅਨ ਐਕਡਮੀ ‘ਚ 646 , ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਨੇੜੇ ਪੋਸਟ ਆਫਿਸ ‘ਚ 960 ਉਮੀਦਵਾਰ ਬੈਠਣਗੇ। ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ‘ਚ ਕੁੱਲ 2566 ਉਮੀਦਵਾਰਾਂ ਵੱਲੋਂ ਨੀਟ ਪ੍ਰੀਖਿਆ ਦਿੱਤੀ ਜਾਵੇਗੀ।