ludhiana northern railway general manager visit cancel: ਲੁਧਿਆਣਾ (ਤਰਸੇਮ ਭਾਰਦਵਾਜ)-ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਆਸ਼ੂਤੋਸ਼ ਗੰਗਲ ਲੁਧਿਆਣਾ ਰੇਲਵੇ ਦਾ ਜਾਇਜ਼ਾ ਲੈਣ ਲਈ ਅੱਜ ਭਾਵ 12 ਮਾਰਚ ਸ਼ੁੱਕਰਵਾਰ ਨੂੰ ਆਉਣ ਵਾਲੇ ਸੀ ਪਰ ਕੁਝ ਕਾਰਨਾਂ ਦੇ ਚੱਲਦਿਆਂ ਜਨਰਲ ਮੈਨੇਜਰ ਨੂੰ ਦੌਰਾ ਰੱਦ ਕਰਨਾ ਪਿਆ। ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਤਰਾਲੇ ‘ਚ ਜ਼ਰੂਰੀ ਕੰਮ ਆ ਜਾਣ ਕਾਰਨ ਜਨਰਲ ਮੈਨੇਜਰ ਦਾ ਦੌਰਾ ਰੱਦ ਹੋ ਗਿਆ ਅਤੇ ਉਮੀਦ ਹੈ ਕਿ 18 ਜਾਂ 19 ਮਾਰਚ ਨੂੰ ਜੀ.ਐੱਮ ਲੁਧਿਆਣਾ ਆਉਣਗੇ। ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ 18 ਜਾਂ 19 ਤਾਰੀਕ ਨੂੰ ਆਉਣਗੇ ਤਾਂ ਅਧਿਕਾਰੀ ਨੇ ਦੱਸਿਆ ਹੈ ਕਿ ਇਕ-ਦੋ ਦਿਨਾਂ ਤੱਕ ਦਿਨ ਅਤੇ ਸਮਾਂ ਤੈਅ ਹੋ ਜਾਣਗੇ।
ਦੱਸਣਯੋਗ ਹੈ ਕਿ ਜਨਰਲ ਮੈਨੇਜਰ ਦੇ ਦੌਰੇ ਨੂੰ ਲੈ ਕੇ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਸਜਾਇਆ ਗਿਆ ਤਾਂ ਕਿ ਸਟੇਸ਼ਨ ਅਪਡੇਟ ਰਹੇ ਅਤੇ ਜਨਰਲ ਮੈਨੇਜਰ ਦੇ ਨਿਰੀਖਣ ਦੌਰਾਨ ਕੋਈ ਸਵਾਲ ਨਾ ਖੜ੍ਹਾਂ ਹੋ ਸਕੇ। ਦੱਸ ਦੇਈਏ ਕਿ ਕਰੀਬ 2 ਮਹੀਨਿਆਂ ਤੋਂ ਜਨਰਲ ਮੈਨੇਜਰ ਦੇ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਸਜਾਉਣ ਦਾ ਯਤਨ ਜਾਰੀ ਸੀ। ਪੁਲਿਸ ਸਟੇਸ਼ਨ ਨੂੰ ਰੰਗ ਰੋਗਨ ਕਰਕੇ ਨਵਾਂ ਦਿੱਖ ਦਿੱਤੀ ਗਈ ਸੀ ਅਤੇ ਪਲੇਟਫਾਰਮ ‘ਤੇ ਜਿੱਥੇ ਖਰਾਬੀ ਸੀ ਜਾਂ ਟੁੱਟਿਆ ਹੋਇਆ ਸੀ ਉਸ ਦੀ ਮੁਰੰਮਤ ਕੀਤੀ ਗਈ।
ਇਹ ਵੀ ਦੇਖੋ–