ludhiana paddy record dc facebook: ਲੁਧਿਆਣਾ (ਤਰਸੇਮ ਭਾਰਦਵਾਜ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਹਿਰਵਾਸੀਆਂ ਦੇ ਨਾਲ ਫੇਸਬੁੱਕ ਪੇਜ਼ ‘ਤੇ ਰੂ-ਬ-ਰੂ ਹੋਏ, ਜਿੱਥੇ ਉਨ੍ਹਾਂ ਨੇ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਇੰਨਾ ਹੀ ਨਹੀਂ ਲਾਈਵ ਹੋ ਕੇ ਗੱਲਬਾਤ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੁਧਿਆਣਾ ‘ਚ ਇਸ ਵਾਰ ਝੋਨੇ ਦੀ ਰਿਕਾਰਡ ਆਮਦ ਹੋਈ ਹੈ ਅਤੇ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵੱਧ ਝੋਨਾ ਲੁਧਿਆਣਾ ਦੀਆਂ ਮੰਡੀਆਂ ‘ਚ ਆਇਆ ਹੈ, ਜਿਸ ਨਾਲ ਜਿੱਥੇ ਕਿਸਾਨ ਆਰਥਿਕ ਪੱਖੋਂ ਵੱਧ ਖੁਸ਼ਹਾਲ ਹੋਏ ਹਨ, ਉਥੇ ਬਾਜ਼ਾਰ ‘ਚ ਵੀ ਵੱਧ ਪੈਸਾ ਆਉਣ ਨਾਲ ਹੋਰ ਕਾਰੋਬਾਰ ਵੀ ਚੱਲੇ ਹਨ ਪਰ ਇਸ ਦੌਰਾਨ ਡੀ.ਸੀ ਵੱਲੋਂ ਇਸ ਗੱਲ ਦੀ ਚਿੰਤਾ ਪ੍ਰਗਟਾਈ ਗਈ ਹੈ ਕਿ ਪਿਛਲੇ ਦਿਨਾਂ ‘ਚ ਤਿਉਹਾਰ ਹੋਣ ਕਰਕੇ ਲੋਕਾਂ ਨੇ ਤਿਉਹਾਰ ਮਨਾਉਣ ਦੀ ਖੁਸ਼ੀ ‘ਚ ਸ਼ੋਸ਼ਲ ਡਿਸਟੈਂਸਿੰਗ ਰੱਖਣ, ਮਾਸਕ ਪਾਉਣ ‘ਤੇ ਵਾਰ-ਵਾਰ ਹੱਥ ਧੋਣ ਸਮੇਤ ਹੋਰ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨਹੀਂ ਸਮਝੀਆਂ। ਲੋਕਾਂ ਦੀ ਅਣਗਹਿਲੀ ਵਾਲੇ ਵਤੀਰੇ ਕਰਕੇ ਪਿਛਲੇ ਦਿਨਾਂ ‘ਚ ਕੋਰੋਨਾ ਪਾਜ਼ੀਟਿਵ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 20 ਤੇ 21 ਦੀ ਰਾਤ ਨੂੰ ਛਠ ਪੂਜਾ ਦਾ ਤਿਉਹਾਰ ਹੈ, ਜਿਸ ਦੀ ਰਾਤ ਨਹਿਰ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਛਠ ਪੂਜਾ ਵਾਲੇ ਦਿਨ ਸ਼ੋਸ਼ਲ ਡਿਸਟੈਂਸਿੰਗ ਰੱਖੀ ਜਾਵੇ ਅਤੇ ਇਕੱਠ ਵੀ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਸਮਾਜਿਕ ਦੂਰੀ ਬਣਾਉਣ, ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਸਮੇਤ ਹਰ ਪ੍ਰਕਾਰ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਹ ਵੀ ਪੜ੍ਹੋ— ਮੀਟਿੰਗ ਤੋਂ ਬਾਅਦ ਸੁਣੋ ਕਿਸਾਨਾਂ ਦੇ ਵੱਡੇ ਫੈਸਲੇ, ਮੰਤਰੀ ਵੀ ਪਹਿਲਾਂ ਮਿਲ ਕੇ ਗਏ