ludhiana people important wearing masks ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਕਾਲ ‘ਚ ਲੁਧਿਆਣਾ ਪੁਲਸ ਦੀ 5 ਮਹੀਨੇ ਦੀ ਸਖਤੀ ਦੌਰਾਨ ਲੋਕਾਂ ਨੇ ਸਿਰਫ ਮਾਸਕ ਨਾ ਪਾਉਣ ਕਾਰਨ ਹੀ ਸਰਕਾਰੀ ਖਾਤੇ ‘ਚ 2.52 ਕਰੋੜ ਰੁਪਏ ਜ਼ੁਰਮਾਨੇ ਦੇ ਰੂਪ ‘ਚ ਜਮਾ ਕਰਵਾ ਦਿੱਤੇ ਹਨ ਅਤੇ ਐੱਫ.ਆਈ.ਆਰ.ਵੀ ਦਰਜ ਕਰਵਾਈ।ਫਿਲਹਾਲ ਇਹ ਸਖਤੀ ਆਉਣ ਵਾਲੇ ਦਿਨਾਂ ‘ਚ ਹੋਰ ਵਧਣ ਵਾਲੀ ਹੈ,ਕਿਉਂਕਿ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੂ ਹੈ ਅਤੇ ਲੋਕਾਂ ਅਜੇ ਤਕ ਸਾਵਧਾਨੀਆਂ ਵਰਤਣ ‘ਚ ਲਾਪਰਵਾਹੀ ਵਰਤ ਰਹੇ ਹਨ।
ਪੁਲਸ ਅਧਿਕਾਰੀਆਂ ਨੇ ਸਾਰੇ ਮੁਲਾਜ਼ਮਾਂ ਨੂੰ ਟ੍ਰੈਫਿਕ ਚਾਲਾਨ ਕੱਟਣ ਦੇ ਨਾਲ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ।ਪੁਲਸ ਕਮਿਸ਼ਨਰ ਦਾ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਹ ਸਖਤੀ ਤਾਂ ਕੁਝ ਵੀ ਨਹੀਂ ਸੀ, ਆਉਣ ਵਾਲੇ ਦਿਨਾਂ ‘ਚ ਲੁਧਿਆਣਾ ਦੇ ਲੋਕ ਇਸ ਤੋਂ ਵਧੇਰੇ ਸਖਤ ਕਾਰਵਾਈ ਦੇ ਲਈ ਤਿਆਰ ਰਹਿਣ।ਲੋਕ ਸਮਝ ਨਹੀਂ ਰਹੇ ਹਨ ਅਤੇ ਕੋਰੋਨਾ ਇਨਫੈਕਸ਼ਨ ਫੈਲਦਾ ਜਾ ਰਿਹਾ ਹੈ।ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਲਾਕਡਾਊਨ ਦੇ ਸ਼ੁਰੂਆਤੀ ਦਿਨਾਂ ਭਾਵ ਕਿ 23 ਮਾਰਚ ਤੋਂ ਲੈ ਕੇ 18 ਅਗਸਤ ਤਕ ਪੁਲਸ ਨੇ ਬਿਨ੍ਹਾਂ ਮਾਸਕ ਘੁੰਮਣ ਵਾਲੇ 53 ਹਜ਼ਾਰ 605 ਲੋਕਾਂ ਦੇ ਚਾਲਾਨ ਕੱਟੇ ਹਨ।ਇਨ੍ਹਾਂ ‘ਚੋਂ 2.52 ਕਰੋੜ ਰੁਪਏ ਜ਼ੁਰਮਾਨੇ ਦੇ ਰੂਪ ‘ਚ ਵਸੂਲੇ ਜਾ ਚੁੱਕੇ ਹਨ।ਇਸ ਤੋਂ ਇਲਾਵਾ ਇਨ੍ਹਾਂ ‘ਤੇ 301 ਲੋਕਾਂ ‘ਤੇ ਪਰਚੇ ਦਰਜ ਕੀਤੇ ਗਏ ਹਨ।ਇਸ ‘ਚ 370 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਨਾਲ ਸੋਸ਼ਲ ਡਿਸਟੈਂਸਿੰਗ ਨਾ ਕਰਨ ਵਾਲੇ 256 ਲੋਕਾਂ ਦੇ ਚਾਲਾਨ ਕੱਟੇ ਗਏ ਹਨ।ਇਨ੍ਹਾਂ ‘ਚ 4.96 ਲੱਖ ਰੁਪਏ ਵਸੂਲੇ, ਇਨ੍ਹਾਂ ‘ਚ 191 ‘ਤੇ ਪਰਚਾ ਦਰਜ ਕੀਤਾ ਗਿਆ ਅਤੇ 250 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।ਜਨਤਕ ਥਾਂਵਾਂ ‘ਤੇ ਥੁੱਕਣ ਵਾਲਿਆਂ ਨੂੰ 2196 ਲੋਕਾਂ ਦੇ ਚਾਲਾਨ ਕੱਟੇ ਗਏ ਹਨ ਜਿਨ੍ਹਾਂ ਕੋਲੋਂ 2.26 ਲੱਖ ਰੁਪਏ ਵਸੂਲੇ ਗਏ ਹਨ।