ludhiana places ravan dahan: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਨੇ ਸਦੀਆਂ ਤੋਂ ਚੱਲੀ ਆ ਰਹੀ ‘ਰਾਵਣ ਦਹਿਣ‘ ਦੀ ਪਰੰਪਰਾ ‘ਤੇ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਇਸ ਦੇ 2 ਕਾਰਨ ਸਾਹਮਣੇ ਆਏ ਹਨ। ਪਹਿਲਾਂ ਇਸ ਵਾਰ ਸ਼ਹਿਰ ‘ਚ 3 ਤੋਂ 4 ਕਮੇਟੀਆਂ ਪਰੰਪਰਾ ਨੂੰ ਨਿਭਾਉਣ ਲਈ ਤਿਆਰੀਆਂ ‘ਚ ਜੁੱਟੀਆਂ ਹੋਈਆਂ ਹਨ। ਇਨ੍ਹਾਂ ‘ਚ ਉਪਕਾਰ ਨਗਰ, ਦਰੇਸੀ, ਰਾਜਗੁਰੂ ਨਗਰ ਕਮੇਟੀ ਸ਼ਾਮਿਲ ਹਨ। ਦੂਜੀਆਂ ਕਮੇਟੀਆਂ ਦਾ ਕਹਿਣਾ ਹੈ ਕਿ ਜੇਕਰ ਆਯੋਜਨ ਹੁੰਦਾ ਹੈ ਤਾਂ ਭੀੜ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ। ਇਨਫੈਕਸ਼ਨ ਫੈਲਣ ਦਾ ਖਤਰਾ ਬਣਿਆ ਰਹੇਗਾ।
ਇਸ ਦੇ ਨਾਲ ਹੀ ਜ਼ਿਲ੍ਹਾਂ ਪ੍ਰਸ਼ਾਸਨ ਨੇ ਰਾਵਣ ਦਹਿਨ ਦੀ ਸਖਤ ਹਦਾਇਤਾਂ ਦੇ ਨਾਲ ਦੁਸ਼ਹਿਰਾ ਕਮੇਟੀਆਂ ਨੂੰ ਮਨਜ਼ੂਰੀ ਤਾਂ ਦਿੱਤੀ ਗਈ ਹੈ ਪਰ ਇਸ ਦੌਰਾਨ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਸਾਵਧਾਨੀਆਂ ਵਰਤਣ ਦਾ ਨਿਰਦੇਸ਼ ਵੀ ਦਿੱਤੇ ਗਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਦੇ ਮਾਮਲਿਆਂ ‘ਚ ਕਮੀ ਜਰੂਰ ਆਈ ਹੈ ਪਰ ਖਤਰਾ ਹਾਲੇ ਵੀ ਟਲਿਆ ਨਹੀਂ ਹੈ।
ਦੂਜਾ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਾਲ ਰਾਵਣ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਕਾਰੋਬਾਰ ਵੀ ਕਾਫੀ ਪ੍ਰਭਾਵਿਤ ਹੋਇਆ ਨਜ਼ਰ ਆ ਰਿਹਾ ਹੈ। ਇਸ ਦਾ ਕਾਰਨ ਹੈ ਕਿ ਕੋਰੋਨਾ ਕਾਰਨ ਰਾਵਣ ਦਹਿਨ ਦੀ ਪਰੰਪਰਾ ਸ਼ਹਿਰ ‘ਚ ਸਿਰਫ 3-4 ਥਾਵਾਂ ‘ਤੇ ਹੀ ਕਰਵਾਈ ਜਾ ਰਹੀ ਹੈ, ਜਿਸ ਕਾਰਨ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਦਾ 25 ਫੀਸਦੀ ਕੰਮ ਪ੍ਰਭਾਵਿਤ ਹੋਇਆ ਹੈ।