Ludhiana poilce arrested smugllar : ਜ਼ਿਲਾ ਲੁਧਿਆਣਾ ‘ਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਨਹੀਂ ਆ ਰਹੇ ਬਾਜ਼।ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਪੁਲਸ ਨੇ ਵੱਖ ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ 106 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।ਪੁਲਸ ਨੇ ਵੱਖ ਵੱਖ ਦੋਸ਼ੀਆਂ ‘ਤੇ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਏ.ਐੱਸ.ਆਈ. ਸੰਸਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ।
ਗਸ਼ਤ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਆਜ਼ਾਦ ਨਗਰ ਦਾ ਇੱਕ ਨੌਜਵਾਨ ਆਪਣੇ ਘਰ ‘ਚ ਨਜ਼ਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ।ਜਿਸ ‘ਤੇ ਪੁਲਸ ਨੇ ਛਾਪੇਮਾਰੀ ਕੀਤੀ ਤਾਂ 70 ਬੋਤਲ ਸ਼ਰਾਬ ਬਰਾਮਦ ਕੀਤੀ।ਦੋਸ਼ੀ ਦੀ ਪਛਾਣ ਸੰਦੀਪ ਕੁਮਾਰ ਨਿਵਾਸੀ ਆਜ਼ਾਦ ਨਗਰ ਵਜੋਂ ਹੋਈ ਹੈ।ਉਸ ਵਿਰੁੱਧ ਥਾਣਾ ਯੋਧੇਵਾਲ ‘ਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਤੋਂ ਏ.ਐੱਸ.ਆਈ.ਪਰਮਜੀਤ ਸਿੰਘ ਘੁੰਮਣ ਕਾਲੋਨੀ ਸੂਆ ਰੋਡ ਤੋਂ ਭੋਲਾ ਸਿੰਘ ਨਿਵਾਸੀ ਪਿੰਡ ਥਰੀਕੇ ਨੂੰ 14 ਬੋਤਲ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।ਥਾਣਾ ਹੈਬੋਵਾਲ ਤੋਂ ਪ੍ਰੇਮ ਵਿਹਾਰ ਜੱਸੀਆਂ ਰੋਡ ਦੇ ਹੇਮੰਤ ਕੁਮਾਰ ਨੂੰ ਏ.ਐੱਸ.ਆਈ. ਰਾਜਨ ਸਿੰਘ ਨੇ 12 ਬੋਤਲ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।ਹੈਬੋਵਾਲ ਥਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।ਥਾਣਾ ਡਿਵੀਜ਼ਨ ਨੰਬਰ-7 ਤੋਂ ਗੁਰੂ ਅਰਜੁਨ ਦੇਵ ਨਗਰ ਨਿਵਾਸੀ ਅਮਰਜੀਤ ਕੌਰ ਨੂੰ ਉਸਦੇ ਘਰ ਤੋਂ ਹੀ 10ਬੋਤਲ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ।ਉਪਰੋਕਤ ਸਾਰੇ ਦੋਸ਼ੀਆਂ ਕੋਲੋਂ ਸ਼ਰਾਬ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।