ਲੁਧਿਆਣਾ-(ਤਰਸੇਮ ਭਾਰਦਵਾਜ) ; ਲਾਕਡਾਊਨ ‘ਚ ਕੰਮ ਬੰਦ ਹੋਣ ਕਾਰਨ ਸਾਰੇ ਦੁਕਾਨਦਾਰਾਂ, ਵਪਾਰੀਆਂ ਨੂੰ ਬਹੁਤ ਘਾਟਾ ਅਤੇ ਨੁਕਸਾਨ ਚੱਲਣਾ ਪਿਆ ਹੈ।ਜਿਸ ਦੇ ਚੱਲਦਿਆਂ ਲੋਕਾਂ ਨੇ ਹੋਰ ਕੰਮ ਕਰਨੇ ਸ਼ੁਰੂ ਕਰ ਦਿੱਤੇ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜ਼ਿਲਾ ਲੁਧਿਆਣਾ ਦੇ ਮੁੱਲਾਂਪੁਰ ਰੋਡ ‘ਤੇ ਸਥਿਤ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦਾ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਵਲੋਂ ਹੈਰੋਇਨ ਦੀ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਲਾਡੋਵਾਲ ਪੁਲਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਸ ਨੇ ਉਕਤ ਦੋਸ਼ੀ ਕੋਲੋਂ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ 3 ਦਿਨ ਦੇ ਪੁਲਸ ਰਿਮਾਂਡ ‘ਤੇ ਲਿਆ ਹੈ।ਥਾਣਾ ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਹੰਬੜਾ ‘ਚ ਨਾਕਾਬੰਦੀ ਦੌਰਾਨ ਉਕਤ ਦੋਸ਼ੀ ਨੂੰ ਮੋਟਰਸਾਈਕਲ ‘ਤੇ ਆਉਂਦੀ ਦੇਖ ਚੈਕਿੰਗ ਲਈ ਰੋਕਿਆ।ਉਕਤ ਦੋਸ਼ੀ ਉੱਥੇ ਹੀ ਮੋਟਰਸਾਈਕਲ ਛੱਡ ਕੇ ਦੌੜ ਗਿਆ।ਦੋਸ਼ੀ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 13 ਗ੍ਰਾਮ ਹੈਰੋਇਨ ਬਰਾਮਦ ਹੋਈ।ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦਾ ਮੋਟਰਸਾਈਕਲ ਕਬਜ਼ੇ ‘ਚ ਲੈ ਲਿਆ ਹੈ।ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਿੰਡ ‘ਚ ਹੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ, ਜੋ ਲਾਕਡਾਊਨ ਦੇ ਚਲਦਿਆਂ ਬੰਦ ਹੋ ਗਿਆ ਸੀ ਤਾਂ ਉਸ ਨੇ ਹੈਰੋਇਨ ਦੀ ਸਪਲਾਈ ਸ਼ੁਰੂ ਕਰ ਦਿੱਤੀ।ਦੋਸ਼ੀ ਪਿਛਲੇ ਦੋ ਮਹੀਨਿਆਂ ਤੋਂ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ।ਉਕਤ ਦੋਸ਼ੀ ਲੁਧਿਆਣਾ ਅਤੇ ਨਾਲ ਲੱਗਦੇ ਪਿੰਡਾਂ ‘ਚ ਨਸ਼ਾ ਵੇਚਦਾ ਸੀ।ਦੱਸਣਯੋਗ ਹੈ ਕਿ ਉਕਤ ਦੋਸ਼ੀ ਦੀ ਪਛਾਣ ਸੁਰਿੰਦਰ ਸਿੰਘ ਨਿਵਾਸੀ ਹੰਬੜਾਂ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਦੋਸ਼ੀ ਨੂੰ ਮੁੱਲਾਂਪੁਰ ਤੋਂ ਨੌਜਵਾਨ ਨਸ਼ਾ ਦੇਣ ਆਉਂਦਾ ਸੀ।