ਲੁਧਿਆਣਾ-(ਤਰਸੇਮ ਭਾਰਦਵਾਜ)ਲੁਧਿਆਣਾ ਪੁਲਸ ਨੇ ਜ਼ਿਲੇ ‘ਚ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਸਖਤ ਮੁਹਿੰਮ ਚਲਾਈ ਹੋਈ ਹੈ।ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਬੀਤੇ 24 ਘੰਟਿਆਂ ਦੌਰਾਨ ਪੁਲਸ ਵਲੋਂ ਵੱਖ ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ ਪੁਲਸ ਨੇ ਲਾਹਨ, ਕੱਚੀ ਸ਼ਰਾਬ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਜਦਕਿ 2 ਦੋਸ਼ੀ ਫਰਾਰ ਹੋਣ ‘ਚ ਸਫਲ ਹੋ ਗਏ।ਥਾਣਾ ਮੇਹਰਬਾਨ ਪੁਲਸ ਨੇ ਸੂਚਨਾ ਦੇ ਆਧਾਰ ‘ਤੇ ਸਸਰਾਲੀ ਪਿੰਡ ‘ਚ ਦਰਿਆ ਦੇ ਕੰਢੇ ਬੰਨ੍ਹ ‘ਤੇ ਸ਼ਰਾਬ ਦੀ ਭੱਠੀ ‘ਤੇ ਛਾਪੇਮਾਰੀ ਕੀਤੀ।ਪੁਲਸ ਨੂੰ ਦੇਖ ਕੇ ਉਕਤ 3 ਦੋਸ਼ੀ ਫਰਾਰ ਹੋਣ ‘ਚ ਸਫਲ ਹੋ ਗਏ।ਪੁਲਸ ਨੇ ਘਟਨਾ ਸਥਾਨ ਤੋਂ 120 ਲੀਟਰ ਲਾਹਨ ਅਤੇ 3ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ।ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਜਾਰੀ ਹੈ।
ਏ.ਐੱਸ.ਆਈ.ਮੱਖਣ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੀ ਪਛਾਣ ਫਿਲੌਰ ਪਿੰਡ ਲਸਾੜਾ ਨਿਵਾਸੀ ਜਸਵੀਰ ਸਿੰਘ, ਜਰਨੈਲ ਸਿੰਘ ਅਤੇ ਗੁਰਦਿਆਲ ਸਿੰਘ ਵਜੋਂ ਹੋਈ ਹੈ।ਪੁਲਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਭੱਠੀ ਲਾ ਕੇ ਸ਼ਰਾਬ ਬਣਾ ਕੇ ਵੇਚਣ ਦਾ ਕੰਮ ਕਰਦੇ ਹਨ।
ਪੁਲਸ ਟੀਮ ਨੇ ਸੂਚਨਾ ਦੇ ਆਧਾਰ ‘ਤੇ ਪਿੰਡ ਜੱਸੀਆਂ ਨਿਵਾਸੀ ਜਗਜੀਤ ਸਿੰਘ ਦੇ ਘਰ ‘ਚ ਰੇਡ ਕਰਕੇ ਉਕਤ ਘਟਨਾ ਸਥਾਨ ਤੋਂ 10 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।ਦੋਸ਼ੀ ਵਿਰੁੱਧ ਥਾਣਾ ਹੈਬੋਵਾਲ ‘ਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।