ludhiana police launched covid kit ਲੁਧਿਆਣਾ, (ਤਰਸੇਮ ਭਾਰਦਵਾਜ)-ਜਨਤਾ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਪੁਲਸ ਹੁਣ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੇ ਲਈ ਕਿੱਟਾਂ ਵੀ ਮੁਹੱਈਆ ਕਰਵਾ ਰਹੀ ਹੈ।6 ਦਿਨ ਪਹਿਲਾਂ ਲਾਂਚ ਕੀਤੀ ਕਿੱਟ ਲੋਕਾਂ ਦੇ ਲਈ ਲਾਹੇਵੰਦ ਸਿੱਧ ਹੋ ਰਹੀ ਹੈ।ਪੁਲਸ ਵਲੋਂ ਹਣ ਤਕ ਕਈ ਕਿੱਟਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਸਿਰਫ 1700 ਰੁਪਏ ‘ਚ ਪੁਲਸ ਲਾਈਨ ਸਥਿਤ ਪੁਲਸ ਕੰਟੀਨ ‘ਤੇ ਮੁਹੱਈਆ ਕਰਵਾਈ ਜਾ ਇਸ ਕਿੱਟ ‘ਚ ਹੋਮ ਆਈਸੋਲੇਟ ਹੋਏ ਕੋਰੋਨਾ ਇੰਨਫੈਕਟਿਡ ਮਰੀਜ਼ਾਂ ਲਈ ਸਾਰੇ ਟੂਲ ਅਤੇ ਦਵਾਈਆਂ ਮੁਹੱਈਆ ਕੀਤੀਆਂ ਗਈਆਂ ਹਨ।ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ 5 ਅਗਸਤ ਨੂੰ ਫੇਸਬੁੱਕ ਲਾਈਵ ਹੋ ਕੇ ਇਸਦੀ ਜਾਣਕਾਰੀ ਦਿੱਤੀ ਸੀ।ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ‘ਚ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਕੋਈ ਲੱਛਣ ਨਹੀਂ ਹਨ,ਉਹ ਹੋਮ ਆਈਸਲੇਟ ਹੋ ਸਕਦੇ ਹਨ।ਉਨ੍ਹਾਂ ਦੇ ਲਈ ਇਹ ਕਿੱਟ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ।ਜਾਣਕਾਰੀ ਮੁਤਾਬਕ ਇਸ ਕਿੱਟ ਦਾ ਵੱਡਾ ਲਾਭ ਇਹ ਹੋਇਆ ਸੀ ਕਿ ਬਹੁਤ ਸਾਰੇ ਪੁਲਸ ਕਰਮਚਾਰੀ ਘਰ ਤੋਂ ਹੀ ਸਿਹਤਮੰਦ ਹੋ ਕੇ ਵਾਪਸ ਡਿਊਟੀ ‘ਤੇ ਪਰਤੇ ਆਏ ਹਨ।ਦੱਸਣਯੋਗ ਹੈ ਕਿ ਇਸ ਕਿੱਟ ‘ਚ ਪਲਸ ਆਕਸੀਮੀਟਰ ਬੈਟਰੀ, ਥਰਮਾਮੀਟਰ, ਸਟੀਮਰ ਵਾਂਡਰ, ਹੈਂਡ ਸੈਨੇਟਾਈਜ਼ਰ, ਪਤੰਜਲੀ ਗਲੋਅ ਦਵਾਈਆਂ, ਲਿਮਸੀ, ਵਿਟਾਮਿਨ ਡੀ 3 ਆਦਿ ਵਰਗੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।