ludhiana property tax fine: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਭਰ ‘ਚ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਨਾ ਭਰਿਆ ਗਿਆ ਤਾਂ 15 ਫੀਸਦੀ ਜ਼ੁਰਮਾਨੇ ਦੇ ਨਾਲ-ਨਾਲ 20 ਫੀਸਦੀ ਵਿਆਜ ਵੀ ਦੇਣੀ ਹੋਵੇਗੀ। ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਇਸ ਨਾਲ ਸਬੰਧਿਤ ਅਧਿਕਾਰੀਆਂ ਨਾਲ ਜੋਨ ਡੀ ‘ਚ ਮੀਟਿੰਗ ਕਰਦੇ ਹੋਏ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਨਿਰਦੇਸ਼ਾਂ ਮੁਤਾਬਕ ਟੈਕਸ ਚੁਕਾਉਣ ਵਾਲੇ ਲੋਕਾਂ ਨੂੰ ਤਰੁੰਤ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।
ਨਿਗਮ ਕਮਿਸ਼ਨਰ ਨੇ ਕਿਹਾ ਹੈ ਕਿ ਪ੍ਰਾਪਰਟੀ ਟੈਕਸ ਦੇ ਚਾਲਾਨ ਲੋਕਾਂ ਤੱਕ ਪਹੁੰਚਾਉਣ ਲਈ 4 ਸਤੰਬਰ ਤੋਂ ਕੰਮ ਸ਼ੁਰੂ ਕਰ ਦਿੱਤਾ ਜਾਵੇ। ਕਿਰਾਏਦਾਰਾਂ ਰੱਖਣ ਵਾਲਿਆਂ ਤੋਂ ਪ੍ਰਾਪਰਟੀ ਟੈਕਸ ‘ਤੇ 30 ਸਤੰਬਰ ਤੋਂ ਬਾਅਦ 15 ਫੀਸਦੀ ਜ਼ੁਰਮਾਨਾ ਅਤੇ 20 ਫੀਸਦੀ ਵਿਆਜ ਦਾ ਪ੍ਰਾਵਧਾਨ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਟੈਕਸ ਨਹੀਂ ਦਿੰਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।