ਲੁਧਿਆਣਾ, (ਤਰਸੇਮ ਭਾਰਦਵਾਜ)-ਪੰਜਾਬ ‘ਚ ਮੌਸਮ ਸਮੇਂ-ਸਮੇਂ ‘ਤੇ ਮਿਜ਼ਾਜ ਬਦਲ ਰਿਹਾ ਹੈ।ਬੁੱਧਵਾਰ ਨੂੰ ਦੇਰ ਰਾਤ ਤੋਂ ਵੀਰਵਾਰ ਸਵੇਰ ਤਕ ਪੰਜਾਬ ਦੇ ਕਈ ਜ਼ਿਲਿ੍ਹਆਂ ‘ਚ ਭਾਰੀ ਮਾਤਰਾ ‘ਚ ਮੀਂਹ ਪਿਆ।ਕਈ ਥਾਵਾਂ ‘ਤੇ ਬਰਸਾਤ ਦੀ ਝੜੀ ਲੱਗੀ ਹੋਈ ਹੈ।ਜਦੋਂਕਿ ਕਈ ਜ਼ਿਲਿਆਂ ‘ਚ ਬੱਦਲ ਨਿਖਰੇ ਗਏ ਹਨ।ਮੌਸਮ ਵਿਭਾਗ ਨੇ ਅਗਲੇ ਦੋ ਦਿਨ ਪੰਜਾਬ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ।
ਲੁਧਿਆਣਾ ‘ਚ ਪਿਛਲੇ ਕਈ ਦਿਨਾਂ ਤੋਂ ਮੌਸਮ ਰੰਗ ਬਦਲ ਰਿਹਾ ਹੈ।ਕਦੇ ਬੱਦਲ, ਕਦੇ ਮੀਂਹ ਅਤੇ ਕਦੇ ਤੇਜ਼ ਧੁੱਪ ਲੱਗ ਜਾਂਦੀ ਹੈ।ਬੱਦਲਾਂ ਨਾਲ ਹੋਈ ਸਵੇਰ ਦੀ ਸ਼ੁਰੂਆਤ, ਜਿਵੇਂ ਜਿਵੇਂ ਦਿਨ ਗੁਜ਼ਰਦਾ ਗਿਆ ਤਾਂ ਧੁੱਪ ਤੇਜ਼ ਹੋ ਗਈ।ਵੀਰਵਾਰ ਭਾਵ ਅੱਜ ਵੀ ਮੌਸਮ ਕੁਝ ਹੀ ਰਿਹਾ।ਵੀਰਵਾਰ ਸਵੇਰੇ ਦੇਖਿਆ ਤਾਂ ਗੂੜ੍ਹੇ ਬੱਦਲ ਬਣੇ ਹੋਏ ਹਨ।ਅਜਿਹਾ ਪ੍ਰਤੀਤ ਹੁੰਦਾ ਸੀ ਕਿ ਹੁਣੇ ਹੀ ਤੇਜ਼ ਮੀਂਹ ਪਵੇਗਾ।10 ਵਜੇ ਦੇ ਕਰੀਬ ਲੁਧਿਆਣਾ ‘ਚ ਮੌਸਮ ਅਚਾਨਕ ਆਪਣੀ ਕਰਵਟ ਬਦਲ ਲਈ ਅਤੇ ਤੇਜ਼ ਧੁੱਪ ਨਿਕਲ ਆਈ।ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ 2 ਦਿਨਾਂ ‘ਚ ਬਠਿੰਡਾ, ਮਾਨਸਾ, ਫਰੀਦਕੋਟ ‘ਚ ਬੱਦਲ ਛਾਏ ਰਹੇ ਸਕਦੇ ਹਨ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ।ਸ਼ਹਿਰ ਦਾ ਤਾਪਮਾਨ 30 ਡਿਗਰੀ ਰਿਕਾਰਡ ਕੀਤਾ ਗਿਆ।