ludhiana rain relief scorching heat ਲੁਧਿਆਣਾ, (ਤਰਸੇਮ ਭਾਰਦਵਾਜ)-ਪਿਛਲੇ ਕੁਝ ਦਿਨ ਪਹਿਲਾ ਮੌਸਮ ਵਿਭਾਗ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ 8 ਅਗਸਤ ਤੋਂ 12 ਅਗਸਤ ਭਾਵ ਬੁੱਧਵਾਰ ਤਕ ਬੱਦਲ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਦੀ ਇਹ ਜਾਣਕਾਰੀ ਪੂਰੀ ਤਰ੍ਹਾਂ ਸਹੀ ਸਾਬਿਤ ਹੋਈ ਹੈ।
ਸ਼ਹਿਰ ‘ਚ ਬੁੱਧਵਾਰ ਨੂੰ ਕਈ ਇਲਾਕਿਆਂ ‘ਚ ਤੇਜ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ।ਜ਼ਿਲੇ ‘ਚ ਸਵੇਰ ਤੋਂ ਹੀ ਬੱਦਲ ਬਣੇ ਹੋਏ ਸਨ।ਦੁਪਹਿਰ ਨੂੰ ਇਹ ਬੱਦਲ ਜਮ ਕੇ ਵਰੇ।ਮੀਂਹ ਪੈਂਦਿਆਂ ਹੀ ਲੋਕਾਂ ਨੂੰ ਗਰਮੀ ਤੋਂ ਅਤੇ ਹੁੰਮਸ ਭਰੇ ਮੌਸਮ ਤੋਂ ਰਾਹਤ ਮਿਲੀ ਅਤੇ ਸੌਖਾ ਸਾਹ ਲਿਆ।ਦੱਸਣਯੋਗ ਹੈ ਕਿ ਭਾਰੀ ਮੀਂਹ ਪੈਣ ਕਾਰਨ ਇਲਾਕਿਆਂ ‘ਚ ਪਾਣੀ ਖੜਾ ਹੋ ਗਿਆ ਹੈ।ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਫਿਰ ਭਵਿੱਖਬਾਣੀ ਕੀਤੀ ਹੈ ਕਿ ਆਜ਼ਾਦੀ ਦਿਵਸ ਤਕ ਮੀਂਹ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ।ਦੱਸਣਯੋਗ ਹੈ ਕਿ ਮੀਂਹ ਦੇ ਨਾਲ ਤੇਜ਼ ਹਨ੍ਹੇਰੀ ਚੱਲਣ ਦੇ ਵੀ ਆਸਾਰ ਹਨ ਅਤੇ ਆਉਣ ਵਾਲੇ 3-4 ਦਿਨਾਂ ਤਕ ਲੋੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਤੇਜ਼ ਮੀਂਹ ਪੈਣ ਕਾਰਨ ਸ਼ਹਿਰ ‘ਚ ਜਲਥਲ ਹੋ ਗਈ।ਚੰਡੀਗੜ੍ਹ ਰੋਡ, ਸਮਰਾਲਾ ਚੌਕ, ਬਸਤੀ ਜੋਧੇਵਾਲ ਸ਼ੇਰਪੁਰ, ਫੋਕਲ ਪੁਆਇੰਟ ਇਲਾਕੇ ‘ਚ ਸਵੇਰੇ ਜਮਕੇ ਮੀਂਹ ਪਿਆ।ਜਿਸ ਕਾਰਨ ਭਾਰੀ ਮਾਤਰਾ ‘ਚ ਪਾਣੀ ਭਰ ਗਿਆ।ਜਿਸ ਕਾਰਨ ਆਉਣ-ਜਾਣ ਵਾਲਿਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।