ludhiana robbery shopkeeper addicts: ਲੁਧਿਆਣਾ (ਤਰਸੇਮ ਭਾਰਦਵਾਜ)- ਲੁਟੇਰਿਆ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਹੀ ਨਵੇਂ-ਨਵੇਂ ਤਾਰੀਕਿਆਂ ਨਾਲ ਲੋਕਾਂ ਨੂੰ ਲੁੱਟ ਰਹੇ ਹਨ। ਹੁਣ ਤਾਜ਼ਾ ਮਾਮਲਾ ਇੱਥੇ ਦੁੱਗਰੀ ਇਲ਼ਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਦੁਕਾਨਦਾਰ ਨੂੰ ਡਾਲਰ ਦਿਖਾ ਅਜਿਹਾ ਮੂਰਖ ਬਣਾਇਆ ਕਿ ਉਸ ਤੋਂ ਅਸਲੀ ਨਗਦੀ ਲੈ ਲੁਟੇਰੇ ਰਫੂਚੱਕਰ ਹੋ ਗਏ।ਪੁਲਿਸ ਨੇ ਦੁਕਾਨਦਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਪੀੜਤ ਨੌਜਵਾਨ ਸੁਖਦੇਵ ਸਿੰਘ ਨਿਵਾਸੀ ਜਨਤਾ ਨਗਰ ਨੇ ਦੱਸਿਆ ਹੈ ਕਿ ਉਸ ਦੀ ਬੱਗਾ ਟੀ.ਵੀ ਸੈਂਟਰ ਦੇ ਕੋਲ ਰਿਚਾਰਜ ਕਰਨ ਦੀ ਦੁਕਾਨ ਹੈ, ਜਿੱਥੇ 3 ਲੋਕ ਕਾਰ ‘ਤੇ ਸਵਾਰ ਹੋ ਕੇ ਉਸ ਦੀ ਦੁਕਾਨ ‘ਤੇ ਆਏ ਸੀ, ਜਿੱਥੇ ਉਨ੍ਹਾਂ ‘ਚੋਂ ਇਕ ਵਿਅਕਤੀ ਨੇ ਦੁਕਾਨਦਾਰ ਨੂੰ ਵਿਦੇਸ਼ੀ ਡਾਲਰ ਦਿਖਾਉਂਦੇ ਹੋਏ ਰਿਚਾਰਜ ਕਰਵਾਉਣਾ ਲਈ ਕਿਹਾ। ਇਸ ਦੇ ਨਾਲ ਹੀ ਲੁਟੇਰੇ ਨੇ ਇਹ ਵੀ ਕਿਹਾ ਕਿ ਉਸ ਨੇ ਕਦੀ ਵੀ ਭਾਰਤੀ ਕਰੰਸੀ ਨਹੀਂ ਦੇਖੀ ਹੈ ਤਾਂ ਉਸ ਨੇ ਗੱਲਾਂ-ਗੱਲਾਂ ‘ਚ ਦੁਕਾਨਦਾਰ ਨੂੰ ਉਲਝਾ ਲਿਆ ਅਤੇ ਸਾਰੇ ਨੋਟ ਕਢਵਾ ਲਏ। ਲੁਟੇਰੇ ਨੇ ਗੱਲਾਂ ਕਰਕੇ ਦੁਕਾਨਦਾਰ ਨੂੰ ਇੰਨਾ ਉਲਝਾਇਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਨ੍ਹਾਂ ਨੇ ਪੈਸੇ ਆਪਣੇ ਕੋਲ ਰੱਖ ਲਏ ਅਤੇ ਗੱਲਾਂ ਕਰਦੇ ਹੋਏ ਉੱਥੋ ਚਲੇ ਗਏ। ਜਦੋਂ ਉਸ ਨੇ ਆਪਣੇ ਪੈਸੇ ਗਿਣੇ ਤਾਂ ਉਨ੍ਹਾਂ ‘ਚੋਂ 20 ਹਜ਼ਾਰ ਰੁਪਏ ਘੱਟ ਸੀ। ਪੀੜਤ ਨੇ ਸਾਰੀ ਵਾਰਦਾਤ ਪੁਲਿਸ ਨੂੰ ਦੱਸੀ। ਜਾਂਚ ਅਧਿਕਾਰੀ ਐੱਸ.ਆਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਸਨਾਖਤ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਵੀ ਕੀਤਾ ਜਾਵੇਗਾ।