ludhiana september maximum mercury: ਲੁਧਿਆਣਾ (ਤਰਸੇਮ ਭਾਰਦਵਾਜ)- ਸਤੰਬਰ 2019 ‘ਚ ਜਿੱਥੇ ਤਾਪਮਾਨ ‘ਚ ਗਿਰਾਵਟ ਹੋਣ ਦੇ ਨਾਲ ਰਾਤ ਨੂੰ ਠੰਡ ਵੱਧਣ ਲੱਗੀ ਸੀ ਉੱਥੇ ਹੀ ਇਸ ਸਾਲ ਪੂਰਾ ਮਹੀਨਾ ਗਰਮੀ ‘ਚ ਹੀ ਨਿਕਲ ਗਿਆ। ਸਤੰਬਰ ਦੇ ਜ਼ਿਆਦਾਤਰ ਦਿਨਾਂ ‘ਚ ਤਾਪਮਾਨ 35 ਡਿਗਰੀ ਜਾਂ ਇਸ ਤੋਂ ਜਿਆਦਾ ਦਰਜ ਕੀਤਾ ਗਿਆ ਜਦਕਿ 2019 ‘ਚ 33-34 ਡਿਗਰੀ ਤਾਪਮਾਨ ਦਰਜ ਕੀਤਾ ਜਾ ਰਿਹਾ ਸੀ। ਇਸ ਵਾਰ ਸਤੰਬਰ ‘ਚ ਸਾਧਾਰਨ ਤੋਂ ਘੱਟ ਬਾਰਿਸ਼ ਹੋਣ ਕਾਰਨ ਜਿਆਦਾਤਰ ਦਿਨ ਸੁੱਕੇ ਹੀ ਨਿਕਲਣ ਦੇ ਕਾਰਨ ਇਹ ਬਦਲਾਅ ਦੇਖਿਆ ਜਾ ਰਿਹਾ ਹੈ। ਸਾਲ 2019 ‘ਚ 30 ਸਤੰਬਰ ਨੂੰ ਵੱਧ ਤੋਂ ਵੱਧ 26.5 ਡਿਗਰੀ ਅਤੇ ਘੱਟ ਤੋਂ ਘੱਟ 21.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਸਾਲ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 20.4 ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਕਤੂਬਰ ਦਾ ਪਹਿਲਾ ਹਫਤਾ ਵੀ ਸੁੱਕਾ ਹੀ ਨਿਕਲੇਗਾ। ਇਸ ਦੇ ਨਾਲ ਹੁਣ ਤਾਪਮਾਨ ‘ਚ ਵੀ ਖਾਸ ਫਰਕ ਨਹੀਂ ਦੇਖਣ ਨੂੰ ਮਿਲੇਗਾ।
ਸਤੰਬਰ 2020 ‘ਚ ਇੰਝ ਰਿਹਾ ਤਾਪਮਾਨ-ਇਸ ਸਾਲ ਸਤੰਬਰ ਦੇ 16 ਦਿਨਾਂ ‘ਚ ਤਾਪਮਾਨ 35 ਡਿਗਰੀ ਜਾਂ ਇਸ ਤੋਂ ਜਿਆਦਾ ਰਿਹਾ ਹੈ। ਇਸ ਵਾਰ ਸਤੰਬਰ ਮਹੀਨੇ ‘ਚ ਤਾਪਮਾਨ ਅਗਸਤ ਮਹੀਨੇ ਤੋਂ ਵੀ ਜਿਆਦਾ ਰਿਹਾ ਹੈ। ਅਗਸਤ ਮਹੀਨੇ ‘ਚ ਜਿੱਥੇ ਬਾਰਿਸ਼ ਦੇ ਚੱਲਦਿਆਂ ਸਤੰਬਰ ਮਹੀਨੇ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ਘੱਟ ਬਣਿਆ ਰਿਹਾ ਪਰ ਸਤੰਬਰ ‘ਚ ਸਿਰਫ 13.6 ਐੱਮ.ਐੱਮ ਬਾਰਿਸ਼ ਹੋਈ ਹੈ ਜਦਕਿ ਸਤੰਬਰ ਮਹੀਨੇ ‘ਚ ਸਾਧਾਰਨ ਬਾਰਿਸ਼ 102 ਐੱਮ.ਐੱਮ ਹੁੰਦੀ ਹੈ। ਸਤੰਬਰ ਮਹੀਨੇ ਦੇ ਸੁੱਕੇ ਦੇ ਨਾਲ ਹੀ ਮਾਨਸੂਨ ਦੀ ਵਿਦਾਇਗੀ ਹੋ ਗਈ ਜਦਕਿ 2019 ‘ਚ ਸਾਧਾਰਨ ਤੋਂ ਦੁੱਗਣੀ ਬਾਰਿਸ਼ 264.8 ਐੱਮ.ਐੱਮ ਬਾਰਿਸ਼ ਹੋਈ ਸੀ।