ludhiana shri krishn templeਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਨਿਵਾਸੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਮਥੁਰਾ ਅਤੇ ਵਰਿੰਦਾਵਣ ਨੂੰ ਸ਼ਰਧਾਪੂਰਵਕ ਮੰਨਦੇ ਹਨ।ਹਰ ਸਾਲ ਲੁਧਿਆਣਾ ਤੋਂ ਹਜ਼ਾਰਾਂ ਸ਼ਰਧਾਲੂ ਮਥੁਰਾ ਜਾਂਦੇ ਹਨ।
ਸ਼੍ਰੀ ਕ੍ਰਿਸ਼ਨ ਜੀ ਨਾਲ ਲੁਧਿਆਣਾ ਵਾਸੀਆਂ ਦਾ ਇਹ ਪਿਆਰ ਹੈ।ਸ਼ਹਿਰ ‘ਚ ਸ਼੍ਰੀ ਕ੍ਰਿਸ਼ਨ ਜੀ ਦਾ ਵਿਸ਼ਾਲ ਮੰਦਰ ਬਣਾਇਆ ਗਿਆ। ਮੰਦਰ ਦੀ ਸਥਾਪਨਾ ‘ਚ ਮੁਖੀ ਲਾਲਾ ਹਕੂਮਤ ਰਾਏ ਦਾ ਮਥੁਰਾ ਨਾਲ ਬਹੁਤ ਪਿਆਰ ਰਿਹਾ ਹੈ ਜਿਸ ਕਾਰਨ ਇਸ ਅਦਭੁੱਤ ਮੰਦਰ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਕੀਤਾ ਗਿਆ।
ਸ਼੍ਰੀ ਕ੍ਰਿਸ਼ਨ ਮੰਦਰ ਮਾਡਲ ਟਾਊਨ ਸ਼ਹਿਰ ਦਾ ਇੱਕ ਅਜਿਹਾ ਮੰਦਰ ਹੈ ਜਿਸ ‘ਚ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਹੁੰਦੇ ਹਨ।ਜਿਵੇਂ ਬ੍ਰਹਿਮੰਡ ‘ਚ ਪੰਜ ਤੱਤ ਹਨ ਉਸੇ ਤਰ੍ਹਾਂ ਇਸ ਮੰਦਰ ‘ਚ ਪੰਜ ਵੱਡੇ ਗੁੰਬਦ ਹਨ।ਮੰਦਰ ਦੇ ਮੁਖ ਗ੍ਰਹਿ ਜਿਥੇ ਠਾਕੁਰ ਜੀ ਬਿਰਾਜਮਾਨ ਹਨ।ਮੰਦਰ ‘ਚ 28 ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਹਨ।ਮੰਦਰ ‘ਚ ਰੋਜ਼ਾਨਾ 4-5 ਵਾਰ ਪੂਜਾ ਅਤੇ ਆਰਤੀ ਕੀਤੀ ਜਾਂਦੀ ਹੈ।
ਇਸ ਮੰਦਰ ਦਾ ਨਿਰਮਾਣ 1983 ‘ਚ 6000ਵਰਗ ਗਜ ਥਾਂ ਲੈ ਕੇ ਕੀਤਾ ਗਿਆ।ਮੰਦਰ ਨਿਰਮਾਣ ਤੋਂ ਪਹਿਲਾਂ ਹੀ ਸ਼੍ਰੀ ਕ੍ਰਿਸ਼ਨ ਮੰਦਰ ਟਰੱਸਟ ਦਾ ਗਠਨ ਕੀਤਾ ਗਿਆ।ਜਿਸਦੀ ਕਮਾਨ ਉਸ ਸਮੇਂ ਲਾਲਾ ਹਕੂਮਤ ਰਾਏ ਜੈਨ ਨੂੰ ਸੌਂਪੀ ਗਈ ਸੀ।ਉਨ੍ਹਾਂ ਨੇ ਆਪਣੇ ਹੋਰ ਸੰਸਥਾਪਕ ਮੈਂਬਰਾਂ ਦੇ ਨਾਲ ਇਸ ਮੰਦਰ ਦਾ ਨਾਮ ਸ਼੍ਰੀ ਕ੍ਰਿਸ਼ਨ ਮੰਦਰ ਰੱਖਣ ਦੀ ਪੇਸ਼ਕਸ਼ ਰੱਖੀ ਸੀ।