ludhiana Sikh youth mistreated: ਇਕ ਪਾਸੇ ਤਾਂ ਖਤਰਨਾਕ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਡਾਕਟਰਾਂ ਸਮੇਤ ਪੁਲਿਸ ਮੁਲਾਜ਼ਮ ਨੇ ਜੰਗ ਵਿੱਢੀ ਹੋਈ। ਉੱਥੇ ਹੀ ਦੂਜੇ ਪਾਸੇ ਜਦੋਂ ਆਮ ਲੋਕਾਂ ਵੱਲੋਂ ਡਾਕਟਰਾਂ ਨਾਲ ਗਲਤ ਵਿਹਾਰ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਿੱਖ ਨੌਜਵਾਨ ਦੀ ਡੇਰੇ ਦੇ ਪ੍ਰਬੰਧਕਾਂ ਵੱਲੋਂ ਕੁੱਟਮਾਰ ਕੀਤੀ ਗਈ, ਇੱਥੋਂ ਤੱਕ ਸਿੱਖ ਦੀ ਦਸਤਾਰ ਤੇ ਦਾੜ੍ਹੀ ਨੂੰ ਵੀ ਹੱਥ ਪਾਇਆ ਗਿਆ। ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਪੀੜਤ ਸਿੱਖ ਨੌਜਵਾਨ ਮਲਟੀਪਰਪਜ਼ ਹੈਲਥ ਵਰਕਰ ਹੈ। ਉਸ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਲੁਧਿਆਣਾ ਦੇ ਨੇੜੇ ਇਕ ਪਿੰਡ ਖਾਨਪੁਰ ‘ਚ ਕੋਰੋਨਾ ਸ਼ੱਕੀ ਵਿਅਕਤੀ ਹੈ, ਜਦੋਂ ਸਿਹਤ ਵਿਭਾਗ ਦੇ ਕਹਿਣ ‘ਤੇ ਸਿਹਤ ਕਰਮਚਾਰੀ ਸਿੱਖ ਨੌਜਵਾਨ ਸ਼ੱਕੀ ਵਿਅਕਤੀ ਦਾ ਸੈਂਪਲ ਲੈਣ ਗਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਨੇ ਇਹ ਵੀ ਦੱਸਿਆ ਕਿ ਉਹ ਮੇਰੀ ਬਲੀ ਦੇਣ ਦੀਆਂ ਗੱਲਾਂ ਵੀ ਕਰ ਰਹੇ ਸੀ।
ਦੂਜੇ ਸਿਹਤ ਵਿਭਾਗ ਨੇ ਨੂੰ ਉਕਤ ਨੌਜਵਾਨ ਨਾਲ ਹੋਈ ਕੁੱਟਮਾਰ ਦਾ ਉਦੋਂ ਪਤਾ ਲੱਗਿਆ ਜਦੋਂ 2 ਘੰਟਿਆਂ ਤੱਕ ਨਾ ਤਾਂ ਨੌਜਵਾਨ ਵਾਪਿਸ ਆਇਆ ਅਤੇ ਨਾ ਹੀ ਉਹ ਫੋਨ ਚੁੱਕ ਰਿਹਾ ਸੀ। ਜਦੋਂ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਉੱਥੇ ਪਹੁੰਚੇ ਤਾਂ ਡੇਰੇ ਵੱਲੋਂ ਉਨ੍ਹਾਂ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਪੀੜਤ ਨੌਜਵਾਨ ਨੂੰ ਉੱਥੋ ਛੁਡਵਾਇਆ। ਇਸ ਦੌਰਾਨ ਦੋਸ਼ੀਆਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਸਬੰਧੀ ਡੇਹਲੋ ਦੇ ਏ.ਐੱਸ.ਆਈ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।