ludhiana small railway station modern: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲਾਕਡਾਊਨ ਦੌਰਾਨ ਟ੍ਰੇਨਾਂ ਦੀ ਆਵਾਜਾਈ ਬੰਦ ਰਹੀ ਹੈ। ਅਜਿਹੇ ‘ਚ ਹੁਣ ਰੇਲਵੇ ਦਾ ਸਿਸਟਮ ਦੀ ਗੜਬੜੀ ਸੁਧਾਰਨ ਲਈ ਉੱਚਿਤ ਸਮਾਂ ਮਿਲ ਗਿਆ। ਇਸ ਦੌਰਾਨ ਰੇਲਵੇ ਨੇ ਆਪਣੇ ਸਾਰੇ ਆਧੁਨਿਕ ਉਪਕਰਣਾਂ ਨੂੰ ਅਪਡੇਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲਾਕਡਾਊਨ ਦੌਰਾਨ ਰੇਲ ਟ੍ਰੈਕ ਤੋਂ ਲੈ ਕੇ ਰੇਲਵੇ ਸਟੇਸ਼ਨ ਦੀ ਸਾਰੇ ਉਪਕਰਣਾਂ ਨੂੰ ਅਪਡੇਟ ਕੀਤਾ ਗਿਆ ਹੈ। ਇਨ੍ਹਾਂ ਦਿਨੀਂ ਮਾਡਰਨ ਰੇਲਵੇ ਨੇ ਉਤਰ ਭਾਰਤ ‘ਚ ਹਾਈ ਸਪੀਡ ਟ੍ਰੇਨਾਂ ਦੀ ਆਵਾਜਾਈ ‘ਚ ਕੋਈ ਰੁਕਾਵਟ ਨਾ ਆਏ, ਇਸ ਦੇ ਲਈ ਰੇਲ ਵਿਭਾਗ ਉਪਕਰਣਾਂ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ। ਰੇਲਵੇ ਵੱਲੋਂ ਛੋਟੇ ਸਟੇਸ਼ਨਾਂ ਨੂੰ ਵੀ ਮਾਡਰਨ ਬਣਾਉਣ ਦਾ ਕੰਮ ਜਾਰੀ ਹੈ, ਤਾਂ ਕਿ ਹਾਈ ਸਪੀਡ ਟ੍ਰੇਨਾਂ ਦੇ ਸਮੇਂ ਹੋਰ ਟ੍ਰੇਨਾਂ ਦੀ ਆਵਾਜਾਈ ਅਤੇ ਸਟੋਪੇਜ ਸਮੇਂ ‘ਚ ਸੰਤੁਲਨ ਬਣਾਇਆ ਜਾ ਸਕੇ।
ਲੁਧਿਆਣਾ ‘ਚ ਸਾਹਨੇਵਾਲ, ਢੰਡਾਰੀ ਕਲਾ, ਲਾਡੋਵਾਲ, ਮਾਡਲ ਗ੍ਰਾਮ, ਗਿੱਲ ਰੇਲਵੇ ਸਟੇਸ਼ਨ ਆਦਿ ਅਪਡੇਟ ਕਰਨ ਦਾ ਕੰਮ ਜਾਰੀ ਹੈ। ਇਨ੍ਹਾਂ ਰੇਲਵੇ ਸਟੇਸ਼ਨ ‘ਤੇ ਐਕਸਟਰਾਂ ਰੇਲ ਟ੍ਰੈਕ ਦੇ ਨਾਲ ਨਵੇਂ ਉਪਕਰਣਾਂ ਨੂੰ ਲਾਇਆ ਜਾ ਰਿਹਾ ਹੈ ਤਾਂ ਕਿ ਇਕ ਹੀ ਸਮੇਂ ਦੌਰਾਨ ਆ ਰਹੀ ਐਕਸਪ੍ਰੈਸ ਟ੍ਰੇਨ ਅਤੇ ਹਾਈ ਸਪੀਡ ਟ੍ਰੇਨ ਨੂੰ ਛੋਟੇ ਸਟੇਸ਼ਨਾਂ ‘ਤੇ ਜਰੂਰਤ ਦੇ ਹਿਸਾਬ ਨਾਲ ਸਟਾਪਜ਼ ਮਿਲ ਸਕੇ।