ludhiana stole mobiles clothes: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਸਲੇਮਟਾਬਰੀ ਸਥਿਤ ਚਾਂਦਨੀ ਚੌਕ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਨਿਸ਼ਾਨਾ ਬਣਾਈ ਦੁਕਾਨ ‘ਚੋਂ ਲੱਖਾਂ ਰੁਪਏ ਦੇ ਮੋਬਾਇਲ ਤੇ ਕੱਪੜਿਆਂ ‘ਤੇ ਹੱਥ ਸਾਫ ਕੀਤਾ। ਪੀੜਤ ਦੁਕਾਨਦਾਰ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਸ਼ਿਵਮ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਇਲੈਕਟ੍ਰੋਨਿਕਸ ਅਤੇ ਕੱਪੜਿਆਂ ਦੀ ਦੁਕਾਨ ਹੈ।
ਦੱਸਣਯੋਗ ਹੈ ਕਿ ਐਤਵਾਰ ਨੂੰ ਲਾਕਡਾਊਨ ਕਾਰਨ ਦੁਕਾਨ ਬੰਦ ਰੱਖੀ ਗਈ ਸੀ। ਸੋਮਵਾਰ ਸਵੇਰਸਾਰ ਜਦੋਂ ਉਹ ਦੁਕਾਨ ‘ਤੇ ਆਏ ਤਾਂ ਦੇਖਿਆ ਕਿ ਅੰਦਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੋਇਆ ਸੀ। ਉਨ੍ਹਾਂ ਦੀ ਦੁਕਾਨ ‘ਚੋਂ ਲੱਖਾਂ ਰੁਪਇਆ ਦੇ ਮੋਬਾਇਲ ਅਤੇ ਕੱਪੜੇ ਚੋਰੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਚੋਰ ਦੁਕਾਨ ‘ਚੋਂ 3 ਫੁੱਟ ਦੇ ਰੋਸ਼ਨਦਾਨ ਰਾਹੀਂ ਅੰਦਰ ਦਾਖਲ ਹੋਏ ਸੀ, ਕਿਉਂਕਿ ਦੁਕਾਨ ਦਾ ਕੋਈ ਤਾਲਾ ਟੁੱਟਿਆ ਨਹੀਂ ਹੋਇਆ ਸੀ। ਵਾਰਦਾਤ ਤੋਂ ਬਾਅਦ ਤੋਰ ਉਸੇ ਰਸਤੇ ਰਾਹੀਂ ਬਾਹਰ ਨਿਕਲ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕਰ ਰਹੀ ਹੈ।