ludhiana thieves ATM fire:ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਆਏ ਦਿਨ ਨਵੀਆਂ-ਨਵੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਵੱਖਰੇ ਅੰਦਾਜ਼ ‘ਚ ਅੰਜ਼ਾਮ ਦੇ ਰਹੇ ਹਨ। ਹੁਣ ਤਾਜ਼ਾ ਮਾਮਲਾ ਫਿਰੋਜ਼ਪੁਰ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਹਾਈਵੇਅ ‘ਤੇ ਬਣੇ ਪੰਜਾਬ ਅਤੇ ਸਿੰਧ ਬੈਂਕ ਦੇ ਬਾਹਰ ਲੱਗੇ ਬ੍ਰਾਂਚ ਦੇ ਏ.ਟੀ.ਐੱਮ ਨੂੰ ਕੱਟ ਕੇ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਅੱਗ ਲੱਗਣ ਦੇ ਕਾਰਨ ਚੋਰ ਫਰਾਰ ਹੋ ਗਏ, ਪਰ ਏ.ਟੀ.ਐੱਮ ‘ਚ ਮੌਜੂਦ ਲਗਭਗ 5.23 ਲੱਖ ਦੀ ਨਗਦੀ ਸੜ ਕੇ ਸੁਆਹ ਹੋ ਗਈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਸਵੇਰਸਾਰ ਏ.ਟੀ.ਐੱਮ ਖੋਲਣ ਵਾਲੇ ਨੇ ਇਸ ਦੀ ਜਾਣਕਾਰੀ ਮੈਨੇਜਰ ਅਤੇ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਚੋਰੀ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮੈਨੇਜਰ ਅਮਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ 14 ਦਸੰਬਰ ਦੀ ਸਵੇਰਸਾਰ ਸਾਢੇ 7 ਵਜੇ ਉਨ੍ਹਂ ਨੇ ਏ.ਟੀ.ਐੱਮ ਮਸ਼ੀਨ ਖੋਲਣ ਵਾਲੇ ਸੁਨੀਲ ਦਾ ਫੋਨ ਆਇਆ ਕਿ ਏ.ਟੀ.ਐੱਮ ‘ਚ ਅੱਗ ਲੱਗੀ ਹੋਈ ਹੈ, ਜਿਸ ਕਾਰਨ ਏ.ਸੀ ਵੀ ਸੜ ਗਿਆ ਹੈ। ਏ.ਟੀ.ਐੱਮ ਦੇ ਸੀ.ਸੀ.ਟੀ.ਵੀ ਕੈਮਰੇ ਤੋਂ ਪਤਾ ਲੱਗਿਆ ਹੈ ਕਿ ਸਵੇਰਸਾਰ 4.20 ਵਜੇ ਇਕ ਪੱਗ ਵਾਲਾ ਸਖਸ਼ ਆਉਂਦਾ ਹੈ। ਕੈਮਰੇ ‘ਤੇ ਸਪ੍ਰੇਅ ਕੀਤਾ ਅਤੇ ਉਸਦਾ ਮੂੰਹ ਘੁਮਾ ਦਿੱਤਾ। ਦੋਸ਼ੀ ਨਾਲ ਗੈਸ ਕਟਰ ਲਿਆ ਸੀ, ਜਿਸ ਤੋਂ ਏ.ਟੀ.ਐੱਮ ਕੱਟਿਆ ਗਿਆ ਪਰ ਏ.ਟੀ.ਐੱਮ ਕੱਟਦੇ ਹੋਏ ਅੱਗ ਅੰਦਰ ਪਏ ਨੋਟਾਂ ਤੱਕ ਪਹੁੰਚ ਗਈ ਅਤੇ ਘਟਨਾ ਵਾਪਰ ਗਈ, ਜਿਸ ਤੋਂ ਬਾਅਦ ਉਹ ਗੈਸ ਕਟਰ, ਚਾਬੀ ਅਤੇ ਬਾਕੀ ਦਾ ਸਾਮਾਨ ਛੱਡ ਕੇ ਫਰਾਰ ਹੋ ਗਏ।
ਇਹ ਵੀ ਦੇਖੋ-–