ludhiana thieves wear masks ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਚੁਕੰਨਾ ਹੋਇਆ ਹੈ।ਬੀਤੇ ਦਿਨ 6 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਹੁਣ ਤਕ 231 ਪੁਲਸ ਕਰਮਚਾਰੀਆਂ ਦ ਇੰਨਫੈਕਟਿਡ ਹੋ ਚੁੱਕੇ ਹਨ।ਜਿਨ੍ਹਾਂ ‘ਚੋਂ 170 ਹੁਣ ਤਕ ਐਕਟਿਵ ਕੇਸ ਹਨ।200 ਤੋਂ ਜਿਆਦਾ ਮੁਲਾਜ਼ਮ ਹੋਮ ਕੁਆਰੰਟਾਈਨ ਹਨ।ਜਿਸ ਦੇ ਚਲਦਿਆਂ ਏ.ਸੀ.ਪੀ. ਨਾਰਥ ਅਨਿਲ ਕੋਹਲੀ ਅਤੇ ਪਾਇਲ ਦੇ ਏ.ਐਸ.ਆਈ. ਜਸਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।ਇੰਨਾ ਹੀ ਨਹੀਂ ਥਾਣਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।ਪਰ ਫਿਰ ਵੀ ਪੁਲਸ ਮੁਲਾਜ਼ਮਾਂ ਵਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ।ਮੁੱਲਾਂਪੁਰ ‘ਚ ਚੋਰੀ ਕਰਨ ਵਾਲੇ ਗੈਂਗ ਦੇ 7 ਲੋਕਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਪੁਲਸ ਨੇ ਕੋਰੋਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਮਾਸਕ ਵੀ ਵੰਡੇ ਅਤੇ ਫੋਟੋ ਖਿਚਵਾਉਂਦੇ ਹੋਏ ਨਾ ਮਾਸਕ ਪਹਿਨੇ ਅਤੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ।