ludhiana top in punjab of corona vaccination: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ‘ਚ ਕੋਰੋਨਾ ਵੈਕਸੀਨੇਸ਼ਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਜ਼ਿਲ੍ਹੇ ਦੇ ਬਜ਼ੁਰਗ ਕੋਰੋਨਾ ਵੈਕਸੀਨ ‘ਤੇ ਪੂਰਾ ਵਿਸ਼ਵਾਸ਼ ਦਿਖਾ ਰਹੇ ਹਨ ਅਤੇ ਕੋਰੋਨਾ ਵੈਕਸੀਨ ਲਗਵਾਉਣ ਲਈ ਬਣਾਏ ਗਏ ਸੈਂਸ਼ਨ ਸਾਈਟਾਂ ‘ਤੇ ਪਹੁੰਚ ਰਹੇ ਹਨ। ਮਿਲੇ ਅੰਕੜਿਆਂ ਮੁਤਾਬਕ ਜ਼ਿਲ੍ਹੇ ‘ਚ ਵੈਕਸੀਨ ਦੀ ਕੁੱਲ ਡੋਜ਼ ਲਗਵਾਉਣ ਦਾ ਅੰਕੜਾ 50,013 ਤੱਕ ਪਹੁੰਚ ਚੁੱਕਿਆ ਹੈ। ਵੈਕਸੀਨ ਲਗਵਾਉਣ ਦੇ ਮਾਮਲੇ ‘ਚ ਲੁਧਿਆਣਾ ਪੰਜਾਬ ‘ਚ ਪਹਿਲੇ ਸਥਾਨ ‘ਤੇ ਹੈ। ਹੁਣ ਤੱਕ 21056 ਹੈਲਥਕੇਅਰ ਵਰਕਰਾਂ ਨੂੰ ਪਹਿਲੀ ਡੋਜ਼, 13213 ਹੈਲਥ ਕੇਅਰ ਵਰਕਰਾਂ ਨੂੰ ਦੂਜੀ ਡੋਜ਼, 113 ਫ੍ਰੰਟ ਲਾਈਨ ਵਰਕਰਾਂ ਨੂੰ ਦੂਜੀ ਡੋਜ਼, 9403 ਫ੍ਰੰਟਲਾਈਨ ਵਰਕਰਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। 45 ਤੋਂ 60 ਸਾਲ ਵਾਲੇ 1377 ਲੋਕਾਂ ਅਤੇ 60 ਸਾਲ ਤੋਂ ਜਿਆਦਾ ਉਮਰ ਵਾਲੇ 4851 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ।ਦੱਸ ਦੇਈਏ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ 60 ਸਾਲ ਤੋਂ ਜਿਆਦਾ ਉਮਰ ਦੇ 1612 ਲੋਕਾਂ, 45 ਤੋਂ 59 ਸਾਲ ਤੱਕ ਦੇ ਗੰਭੀਰ ਬਿਮਾਰੀ ਨਾਲ ਜੂਝ ਰਹੇ 397 ਲੋਕਾਂ, 417 ਹੈਲਥ ਕੇਅਰ ਵਰਕਰਾਂ ਅਤੇ 186 ਫ੍ਰੰਟਲਾਈਨ ਵਰਕਰਾਂ ਨੇ ਕੋਰੋਨਾ ਦੀ ਵੈਕਸੀਨ ਲਗਵਾਈ ਹੈ। ਇਸ ਦੇ ਨਾਲ ਹੀ 465 ਹੈਲਥ ਕੇਅਰ ਵਰਕਰਾਂ ਅਤੇ 92 ਫ੍ਰੰਟਲਾਈਨ ਵਰਕਰਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਵਾਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦਾ ਕਹਿਕ ਹੌਲੀ-ਹੌਲੀ ਫਿਰ ਤੋਂ ਵੱਧਣ ਲੱਗਾ ਹੈ। ਕੋਰੋਨਾ ਨਾਲ ਲੋਕਾਂ ਨੂੰ ਬਚਾਉਣ ਦੇ ਲ਼ਈ ਸਿਹਤ ਵਿਭਾਗ ਨੇ ਕਮਰ ਕੱਸੀ ਹੋਈ ਹੈ ਅਤੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਤੇਜ਼ ਹੋਈ ਹੈ। ਜ਼ਿਲੇ ‘ਚ 60 ਸਾਲ ਤੋਂ ਜਿਆਦਾ ਉਮਰ ਅਤੇ 45 ਚੋਂ 59 ਸਾਲ ਤੱਕ ਦੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਵੀ ਕੋਰੋਨਾ ਦਾ ਟੀਕਾ ਲੱਗ ਰਿਹਾ ਹੈ ਅਤੇ ਲੋਕ ਕਾਫੀ ਉਤਸ਼ਾਹ ਨਾਲ ਵੈਕਸੀਨ ਲਗਵਾਉਣ ਲਈ ਸੈਂਸ਼ਨ ਸਾਈਟਾਂ ‘ਤੇ ਪਹੁੰਚ ਰਹੇ ਹਨ।
ਦੱਸਣਯੋਗ ਹੈ ਕਿ ਮਹਾਨਗਰ ‘ਚ ਕੋਰੋਨਾ ਨੇ ਰਫਤਾਰ ਫੜੀ ਹੋਈ ਹੈ, ਇੰਨਾ ਹੀ ਨਹੀਂ ਰੋਜ਼ਾਨਾ 100 ਤੋਂ ਵੱਧ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ।ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਵੀ ਲੁਧਿਆਣਾ ‘ਚ 101 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚ 79 ਲੁਧਿਆਣਾ ਦੇ ਰਹਿਣ ਵਾਲੇ ਹਨ ਜਦਕਿ 22 ਮਾਮਲੇ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਇਨ੍ਹਾਂ ਪਾਜ਼ੀਟਿਵ ਮਾਮਲਿਆਂ ‘ਚ 4 ਅਧਿਆਪਕ, 2 ਵਿਦਿਆਰਥੀ , ਡੀ.ਐੱਮ.ਸੀ ਦੀ ਸਟਾਫ ਨਰਸ ਵੀ ਸ਼ਾਮਿਲ ਹੈ। ਸ਼ੁੱਕਰਵਾਰ ਨੂੰ ਕੋਰੋਨਾ ਪੀੜਤ 1 ਮਰੀਜ਼ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਜ਼ਿਲ੍ਹੇ ਭਰ ‘ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 27578 ਹੋ ਚੁੱਕੀ ਹੈ ਜਿਨ੍ਹਾਂ ‘ਚੋਂ 25832 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ 1039 ਮਰੀਜ਼ ਦਮ ਤੋੜ ਚੁੱਕੇ ਹਨ। ਜਿਲ੍ਹੇ ‘ਚ ਹੁਣ 707 ਸਰਗਰਮ ਮਾਮਲੇ ਹਨ।
ਇਹ ਵੀ ਦੇਖੋ–