ludhiana weather forecast cloudy: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਨੇ ਇਕ ਵਾਰ ਫਿਰ ਤੋਂ ਮਿਜ਼ਾਜ ਬਦਲ ਲਿਆ ਹੈ। ਇਸ ਦੇ ਚੱਲਦਿਆਂ ਲੁਧਿਆਣਾ ‘ਚ ਅੱਜ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਨਾਲ ਹਲਕੀ ਜਿਹੀ ਠੰਡ ਦਾ ਵੀ ਅਹਿਸਾਸ ਹੋ ਰਿਹਾ ਹੈ। ਸਵੇਰਸਾਰ ਤਾਪਮਾਨ 18 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਆਸਮਾਨ ‘ਚ ਧੂੜ ਦਾ ਗੁਬਾਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮੌਸਮ ਮਾਹਰ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਦੇ ਕਾਰਨ ਲਗਾਤਾਰ ਮੌਸਮ ‘ਚ ਉਤਰਾਅ-ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਧੁੱਪ ਵੀ ਨਿਕਲੇਗੀ ਪਰ ਤਾਪਮਾਨ ‘ਚ ਕਮੀ ਆਵੇਗੀ। ਇਸ ਤੋਂ ਇਲਾਵਾ ਅਗਲੇ ਹਫਤੇ ਮੌਸਮ ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੇ ਕਾਰਨ ਲੋਕਾਂ ਨੂੰ ਗਰਮੀ ਚੋਂ ਕਾਫੀ ਰਾਹਤ ਮਿਲ ਜਾਵੇਗੀ। 8 ਅਪ੍ਰੈਲ ਤੋਂ ਇਕ ਵਾਰ ਫਿਰ ਤੋਂ ਆਸਮਾਨ ਸਾਫ ਹੋ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ਦੌਰਾਨ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ।