Ludhiana weather md rain: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਪਲ-ਪਲ ਰੰਗ ਬਦਲਣ ਤੋਂ ਬਾਅਦ ਵਿਭਾਗ ਵੱਲੋਂ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੂਬੇ ਚ ਆਉਣ ਵਾਲੇ 48 ਘੰਟਿਆਂ ਤਕ ਮੌਸਮ ਖੁਸ਼ਕ ਰਹੇਗਾ ਹਾਲਾਂਕਿ ਬੀਤੇ ਦਿਨ ਮੌਸਮ ਨਮੀ ਵਾਲਾ ਅਤੇ ਚਿਪਕਿਆ ਹੋਇਆ ਸੀ। ਇਸ ਸਮੇਂ ਦੌਰਾਨ ਵੱਧ ਤੋਂ ਵੱਧ ਪਾਰਾ 35-36 ਡਿਗਰੀ ਦੇ ਵਿਚਕਾਰ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਸੂਬੇ ‘ਚ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂਕਿ ਕੁਝ ਹੱਦ ਤਕ ਬੱਦਲ ਛਾਏ ਰਹਿਣਗੇ।
ਦੱਸਣਯੋਗ ਹੈ ਕਿ ਹੁਣ 1 ਜੂਨ ਤੋਂ ਲੈ ਕੇ 24 ਸਤੰਬਰ ਦੀ ਸਵੇਰ ਤੱਕ 387.4 ਐੱਮ.ਐੱਮ ਬਾਰਿਸ਼ ਰਿਕਾਰਡ ਹੋ ਚੁੱਕੀ ਹੈ ਜੋ ਕਿ ਸਾਧਾਰਨ ਤੋਂ 15 ਫੀਸਦੀ ਘੱਟ ਹੈ। ਇਸ ਦਾ ਮਤਲਬ ਕਿ ਸੀਜ਼ਨ ਦੀ ਹੁਣ ਤੱਖ 457.6 ਐੱਮ.ਐੱਮ ਬਾਰਿਸ਼ ਹੋਣੀ ਚਾਹੀਦੀ ਸੀ।