ludhiana weekend lockdown people: ਲੁਧਿਆਣਾ (ਤਰਸੇਮ ਭਾਰਦਵਾਜ)-ਜੇਕਰ ਗੱਲ ਕਰੀਏ ਵੀਕੈਂਡ ਲਾਕਡਾਊਨ ਦੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਐਤਵਾਰ ਦਾ ਲਾਕਡਾਊਨ ਲਗਾਇਆ ਹੈ, ਜਿਸ ਦੇ ਚਲਦਿਆਂ ਲੁਧਿਆਣਾ ਦੀਆਂ ਸੜਕਾਂ ਤੇ ਲਾਕਡਾਊਨ ਦਾ ਅਸਰ ਦੇਖਣ ਨੂੰ ਮਿਲਿਆ,ਉਥੇ ਹੀ ਲੁਧਿਆਣੇ ਤੋਂ ਅਲੱਗ ਅਲੱਗ ਜ਼ਿਲ੍ਹਿਆਂ ਨੂੰ ਜਾਣ ਵਾਲੇ ਮੁਸਾਫਰ ਨੂੰ ਬੱਸਾਂ ਨਾ ਮਿਲਣ ਕਾਰਨ ਮੁਸਾਫ਼ਿਰ ਹੋਏ ਪਰੇਸ਼ਾਨ ਹੋਏ। ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਤਵਾਰ ਦਾ ਲਾਕਡਾਊਨ ਹਟਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਸੜਕਾਂ ਤੇ ਖੱਜਲ ਖੁਆਰ ਨਾ ਹੋਣਾ ਪਵੇ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦਿੰਦੇ ਹੋਏ ਸੂਬੇ ਭਰ ‘ਚ ਹਫਤੇ ਦੇ 2 ਦਿਨ (ਸ਼ਨੀਵਾਰ ਅਤੇ ਐਤਵਾਰ) ਹੋਣ ਵਾਲੀ ਤਾਲਾਬੰਧੀ ‘ਤੇ ਨਵੇਂ ਹੁਕਮ ਜਾਰੀ ਕੀਤੇ ਸੀ। ਇਸ ਮੁਤਾਬਕ ਹੁਣ ਸਿਰਫ ਐਤਵਾਰ ਨੂੰ ਤਾਲਾਬੰਦੀ ਕੀਤੀ ਜਾਵੇਗੀ।