ludhiana winter mercury dropped: ਲੁਧਿਆਣਾ (ਤਰਸੇਮ ਭਾਰਦਵਾਜ)- ਇਸ ਵਾਰ ਠੰਡ ਰਿਕਾਰਡ ਤੋੜ ਰਹੀ ਹੈ। ਇੰਨਾ ਹੀ ਨਹੀਂ ਬੁੱਧਵਾਰ ਨੂੰ ਠੰਡ ਨੇ 47 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਲੁਧਿਆਣਾ ‘ਚ ਪਹਾੜਾਂ ਵਰਗੀ ਠੰਡ ਦਾ ਅਹਿਸਾਸ ਹੋਣ ਲੱਗਿਆ ਹੈ। ਦੱਸਣਯੋਗ ਹੈ ਕਿ 1973 ‘ਚ ਜ਼ਿਲ੍ਹੇ ‘ਚ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਸਾਲ 16 ਦਸੰਬਰ ਨੂੰ ਦਿਨ ਦਾ ਤਾਪਮਾਨ 9.6 ਡਿਗਰੀ ਦਰਜ ਕੀਤਾ ਗਿਆ ਹੈ। ਤਾਪਮਾਨ ਹੁਣ ਸਾਧਾਰਨ ਤੋਂ 10 ਡਿਗਰੀ ਘੱਟ ਹੈ। ਦੂਜੇ ਪਾਸੇ ਰਾਤ ਦਾ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ ਜੋ ਸਾਧਾਰਨ ਤੋਂ 1.4 ਡਿਗਰੀ ਘੱਟ ਰਿਹਾ ਹੈ।
ਖੇਤੀਬਾੜੀ ਯੂਨੀਵਰਸਿਟੀ ਦੇ ਕਲਾਈਮੇਟ ਚੇਂਜ ਅਤੇ ਐਗਰੀਕਲਚਰ ਮੈਟੋਲਾਜੀਕਲ ਵਿਭਾਗ ਦੀ ਹੈੱਡ ਡਾਕਟਰ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਹੈ ਕਿ ਕਣਕ ਦੀ ਫਸਲ ਦੇ ਲਈ ਠੰਡ ਦਾ ਮੌਸਮ ਚੰਗਾ ਹੁੰਦਾ ਹੈ। ਇਸ ਤੋਂ ਪੈਦਾਵਰ ਵੱਧਣ ਦੀ ਸੰਭਾਵਨਾ ਰਹਿੰਦੀ ਹੈ। ਹੁਣ ਰਾਤ ਦੇ ਤਾਪਮਾਨ ‘ਚ ਜਿਆਦਾ ਗਿਰਾਵਟ ਨਹੀਂ ਹੈ। ਰਾਤ ਨੂੰ ਪਾਲਾ ਪੈਣ ਦੀ ਸ਼ੁਰੂਆਤ ‘ਤੇ ਹਰੀਆਂ ਸਬਜ਼ੀਆਂ ਨੂੰ ਨੁਕਸਾਨ ਹੁੰਦਾ ਹੈ।
ਮੌਸਮ ‘ਚ ਬਦਲਾਅ ਨਾਲ ਹਸਪਤਾਲਾਂ ਦੀ ਓ.ਪੀ.ਡੀ ‘ਚ ਦਮਾ ਅਤੇ ਸੀ.ਓ.ਪੀ.ਡੀ ਦੇ ਮਰੀਜ਼ਾਂ ਦੀ ਗਿਣਤੀ ‘ਚ ਇਜਾਫਾ ਹੋ ਰਿਹਾ ਹੈ। ਮੌਸਮ ਮਾਹਾਰਾਂ ਵੱਲੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਜਿਆਦਾ ਧੁੰਦ ‘ਚ ਬਾਹਰ ਨਾ ਜਾਣ ਦਾ ਸਲਾਹ ਦਿੱਤੀ ਜਾ ਰਹੀ ਹੈ। ਓ.ਪੀ.ਡੀ ‘ਚ 7-8 ਮਰੀਜ਼ ਇਸ ਤਰ੍ਹਾਂ ਦੇ ਪਹੁੰਚ ਰਹੇ ਹਨ। ਦੂਜੇ ਪਾਸੇ ਰੇਲਵੇ ਨੇ ਧੁੰਦ ਦੇ ਕਾਰਨ ਟ੍ਰੇਨਾਂ ਰੱਦ ਕਰਨ ਅਤੇ ਇਕ ਦਿਨ ਛੱਡ ਕੇ ਚਲਾਉਣ ਦਾ ਫੈਸਲਾ ਲਿਆ ਹੈ। ਇਸ ਦੇ ਚੱਲਦਿਆਂ ਹਰ ਰੋਜ਼ ਸ਼ਹਿਰ ਦੇ 2500 ਯਾਤਰੀ ਪ੍ਰਭਾਵਿਤ ਹੋਣਗੇ।
ਪਹਾੜਾਂ ‘ਚ ਹੋ ਰਹੀ ਬਰਫਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਵੱਧ ਗਈ ਹੈ। ਇਸ ਦੇ ਚੱਲਦਿਆਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ ‘ਚ ਸੰਘਣੀ ਧੁੰਦ ਛਾ ਜਾਂਦੀ ਹੈ। ਇਸ ਤੋਂ ਬੁੱਧਵਾਰ ਨੂੰ ਵਿਜ਼ੀਬਿਲਟੀ 200-500 ਮੀਟਰ ਰਹੀ ਹੈ। ਖੁੱਲ੍ਹੇ ਇਲਾਕਿਆਂ ‘ਚ 100 ਮੀਟਰ ਦੀ ਵਿਜ਼ੀਬਿਲਟੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਤੱਕ ਇੰਝ ਹੀ ਸ਼ੀਤਲਹਿਰ ਚੱਲਣ ਅਤੇ ਠੰਡ ਪੈਣ ਦੀ ਸੰਭਾਵਨਾ ਹੈ।
ਇਹ ਵੀ ਦੇਖੋ–