ludhiana women congress councilor: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ਦੇ ਸਿਵਲ ਸਿਟੀ ਇਲਾਕੇ ‘ਚ ਵਾਰਡ ਨੰਬਰ 91 ਦੀ ਮਹਿਲਾ ਕੌਂਸਲਰ ਸਮੇਤ ਸਾਰੇ ਪਰਿਵਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਇੱਥੇ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ। ਦੱਸ ਦੇਈਏ ਕਿ ਪਹਿਲਾਂ ਮਹਿਲਾ ਕੌਂਸਲਰ ਵੱਲੋਂ ਆਪਣਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ, ਇਸ ਤੋਂ ਬਾਅਦ ਜਦੋਂ ਉਸ ਦੇ ਪਤੀ, ਜੇਠ, ਜਿਠਾਣੀ, ਸਹੁਰਾ ਅਤੇ 4 ਬੱਚਿਆਂ ਦੇ ਕੋਰੋਨਾ ਟੈਸਟ ਕੀਤੇ ਗਏ ਤਾਂ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ। ਇਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਘਰ ‘ਚ ਹੀ ਆਈਸੋਲੇਟ ਕਰ ਦਿੱਤਾ ਗਿਆ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮਹਿਲਾ ਕੌਸਲਰ ਦੇ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਹੀ ਵਿਧਾਨਸਭਾ ਖੇਤਰ ਉੱਤਰੀ ਦੇ ਜਰੂਰਤਮੰਦਾਂ ਲਈ ਰਾਸ਼ਨ ਰੱਖਿਆ ਗਿਆ ਹੈ। ਇਹ ਵਿਧਾਇਕ ਰਾਕੇਸ਼ ਪਾਂਡੇ ਦਾ ਹਲਕਾ ਹੈ। ਇੱਥੋ ਹੀ ਪੂਰੇ ਹਲਕੇ ਨੂੰ ਰਾਸ਼ਨ ਵੰਡਿਆ ਗਿਆ ਸੀ। ਇਸ ਕਾਰਨ ਪੂਰੇ ਵਿਧਾਨਸਭਾ ਹਲਕੇ ਦੇ ਸੈਕੜੇ ਲੋਕ ਵੀ ਉਨ੍ਹਾਂ ਦੇ ਸੰਪਰਕ ‘ਚ ਆਏ ਸੀ। ਇਸ ਤੋਂ ਇਲਾਵਾ 3 ਦਿਨ ਪਹਿਲਾਂ ਹੀ ਇੱਥੋ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਵੀਣ ਬੰਸਲ , ਜਿਲਾ ਪ੍ਰਧਾਨ ਪੁਸ਼ਪਿੰਦਰ ਸਮੇਤ ਦਰਜ ਨੇਤਾ ਅਤੇ ਵਰਕਰਾਂ ਉਨ੍ਹਾਂ ਸਕੂਲ ‘ਚ ਅਨਾਜ ਦਾ ਗਬਨ ਹੋਣ ਦੀ ਗੱਲ਼ ਕਰਦੇ ਹੋਏ ਜਾਂਚ ਲਈ ਪਹੁੰਚੇ ਸੀ। ਉੱਥੇ ਵੀ ਸੋਸ਼ਲ਼ ਡਿਸਟੈਂਸ਼ਿੰਗ ਦੀਆਂ ਧੱਜੀਆਂ ਉਡਾਉਦੇ ਹੋਏ ਇੱਕਠੇ ਹੋਏ ਸੀ।