ludhiana youth commit suicide: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆ ਨੂੰ ਝੰਜੋੜ ਦਿੱਤਾ ਹੈ, ਉੱਥੇ ਹੀ ਆਰਥਿਕ ਦੇ ਕਾਰਨ ਦਿਨੋ-ਦਿਨ ਖੁਦਕੁਸ਼ੀਆਂ ਦੇ ਮਾਮਲੇ ਵੀ ਵੱਧਦੇ ਜਾ ਰਹੇ ਹਨ। ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਆਰਥਿਕ ਤੰਗੀ ਦੇ ਸ਼ਿਕਾਰ ਇਕ ਹੋਰ ਨੌਜਵਾਨ ਨੇ ਫਾਹਾ ਲੈ ਹੱਥੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਪਹੁੰਚੀ। ਦਰਅਸਲ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਸ ਸਮੇਂ ਘਰ ‘ਚ ਨੌਜਵਾਨ ਦੀ ਮਾਂ ਹੀ ਸੀ, ਜਿਸ ਨੇ ਪੁੱਤਰ ਦੀ ਲਾਸ਼ ਪੱਖੇ ਨਾਲ ਲਟਕੀ ਦੇਖ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਮ੍ਰਿਤਕ ਦਾ ਪਿਤਾ ਕੁਝ ਸਮੇਂ ਤੋਂ ਬੀਮਾਰ ਸੀ, ਜਿਸ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਸੀ।ਪਰਿਵਾਰ ‘ਚ ਇਕ ਵਿਆਹੁਤਾ ਭੈਣ ਵੀ ਰਹਿੰਦੀ ਸੀ। ਦੱਸ ਦੇਈਏ ਕਿ ਬਸਤੀ ਜੋਧੇਵਾਲ ਦਾ ਰਹਿਣ ਵਾਲਾ ਇਹ 25 ਸਾਲਾਂ ਨੌਜਵਾਨ ਸੰਤ ਵਿਹਾਰ ਇਲਾਕੇ ‘ਚ ਅਕਾਊਟੈਂਟ ਦਾ ਕੰਮ ਕਰਦਾ ਸੀ।
ਇਸ ਘਟਨਾ ਦਾ ਉਦੋ ਪਤਾ ਲੱਗਿਆ ਜਦ ਕਾਫੀ ਸਮੇਂ ਤੱਕ ਨੌਜਵਾਨ ਆਪਣੇ ਕਮਰੇ ‘ਚੋਂ ਬਾਹਰ ਨਹੀਂ ਆਇਆ ਤਾਂ ਦੇਰ ਸ਼ਾਮ ਕਰੀਬ 6 ਵਜੇ ਮਾਂ ਉਸ ਨੂੰ ਦੇਖਣ ਲਈ ਤੀਜੀ ਮੰਜ਼ਿਲ ‘ਤੇ ਗਈ। ਇਸ ਦੌਰਾਨ ਕਮਰੇ ਦਾ ਦਰਵਾਜ਼ਾ ਅੰਦਰੋਂ ਲੱਗਿਆ ਸੀ, ਕਿਸੇ ਤਰ੍ਹਾਂ ਖਿੜਕੀ ਤੋਂ ਪਰਦਾ ਚੱਕ ਕੇ ਝਾਕ ਕੇ ਦੇਖਿਆ ਤਾਂ ਉਸਦੇ ਪੁੱਤਰ ਦੀ ਲਾਸ਼ ਲਟਕ ਰਹੀ ਸੀ। ਇਹ ਦਰਦਨਾਕ ਦ੍ਰਿਸ਼ ਦੇਖ ਕੇ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੇ ਰੌਲਾ ਪਾਉਣ ਤੇ ਗੁਆਂਢ ਦੇ ਲੋਕਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਪਰ ਉਸ ਸਮੇਂ ਤੱਕ ਵਿਨੀਤ ਦੇ ਸਾਹ ਨਿਕਲ ਚੁੱਕੇ ਸਨ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਪਹੁੰਚੀ। ਏ.ਐੱਸ.ਆਈ. ਅੰਮ੍ਰਿਤਪਾਲ ਸਿੰਘ ਅਤੇ ਕਾਂਸਟੇਬਲ ਪ੍ਰੇਮ ਕੁਮਾਰ ਪਹੁੰਚੇ ਫਿਲਹਾਲ ਮੌਕੇ ਤੋਂ ਕੋਈ ਸੁਸਾਈਡ ਨੋਟ ਵੀ ਬਰਾਮਦ ਨਹੀਂ ਹੋਇਆ, ਜਿਸ ਤੋਂ ਖੁਦਕੁਸ਼ੀ ਦੇ ਕਾਰਨਾਂ ਪਤਾ ਲੱਗ ਸਕੇ।