ludhiana youths looted cash assaulting : ਲੁਧਿਆਣਾ ਜ਼ਿਲੇ ‘ਚ ਅਜਿਹਾ ਇੱਕ ਵੀ ਦਿਨ ਜਦੋਂ ਕੋਈ ਚੋਰੀ ਜਾਂ ਲੁੱਟ ਖੋਹ ਜਿਹੀ ਵਾਰਦਾਤ ਸਾਹਮਣੇ ਨਾਂ ਆਈ ਹੋਵੇ।ਅਜਿਹੀ ਇੱਕ ਵਾਰਦਾਤ ਢੰਡਾਰੀ ਪੁਲ ‘ਤੇ ਬਾਈਕ ਸਵਾਰ ਤਿੰਨ ਬਦਮਾਸ਼ਾਂ ਵਲੋਂ ਚਲਦੀ ਬੋਲੇਰੋ ਕਾਰ ਦੇ ਬੋਰਨਟ ‘ਤੇ ਦਾਤਰ ਮਾਰ ਕੇ ਉਸ ਨੂੰ ਰੋਕਣ ਦੇ ਲਈ ਡਰਾਇਆ ਧਮਕਾਇਆ।ਗੱਡੀ ਦੇ ਰੁਕਦਿਆਂ ਹੀ ਤਿੰਨਾਂ ਬਦਮਾਸ਼ਾਂ ਨੇ ਗੱਡੀ ‘ਚ ਸਵਾਰ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ।ਮਾਰਕੁੱਟ ਦੌਰਾਨ ਜ਼ਖਮੀ ਕਰਨ ਤੋਂ ਬਾਅਦ ਉਕਤ ਬਦਮਾਸ਼ ਨੌਜਵਾਨਾਂ ਦੀ ਗੱਡੀ ‘ਚ ਪਏ 1.47 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋਣ ‘ਚ ਸਫਲ ਹੋ ਗਏ।
ਮੌਕੇ ‘ਤੇ ਪਹੁੰਚੀ ਥਾਣਾ ਫੋਕਲ ਪੁਆਇੰਟ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ 3 ਦਿਨ ਬਾਅਦ ਅਣਪਛਾਤੇ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।ਏ.ਐੱਸ.ਆਈ. ਅਜਮੇਰ ਸਿੰਘ ਨੇ ਦੱਸਿਆ ਕਿ ਉਕਤ ਕੇਸ ਢਿੱਲੋਂ ਨਗਰ ਨਿਵਾਸੀ ਬਲਕਾਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਬੋਲੇਰੋ ਗੱਡੀ ‘ਚ ਸਾਮਾਨ ਦੀ ਢੁਹਾਈ ਦਾ ਕੰਮ ਕਰਦਾ ਹੈ।ਜਿਸ ‘ਤੇ ਉਹ ਦੋਵੇਂ ਸਾਹਨੇਵਾਲ ਨੇੜੇ ਜੀ.ਟੀ.ਰੋਡ ਸਥਿਤ ਪਿੰਡ ਪਵਾ ‘ਚ ਉਡਾਨ ਐਕਸਪ੍ਰੈਸ ਕੰਪਨੀ ਨਾਲ ਕਰਿਆਨੇ ਦਾ ਸਾਮਾਨ ਲੈ ਕੇ ਵੱਖ ਵੱਖ ਸ਼ਹਿਰਾਂ ‘ਚ ਸਪਲਾਈ ਦਾ ਕੰਮ ਕਰਦੇ ਹਨ।3 ਅਗਸਤ ਦੀ ਰਾਤ ਕਰੀਬ 9.30 ਵਜੇ ਦੋਵੇਂ ਵੱਖ ਵੱਖ ਦੁਕਾਨਾਂ ਦਾ ਸਾਮਾਨ ਕਈ ਸ਼ਹਿਰਾਂ ‘ਚ ਸਪਲਾਈ ਕਰਨ ਦੇ ਬਾਅਦ ਉਨ੍ਹਾਂ ਤੋਂ ਮਿਲੇ ਪੈਸੇ ਲੈ ਕੇ ਪੁਲ ਤੋਂ ਲੰਘ ਰਹੇ ਸੀ ਕਿ ਇਸ ਦੌਰਾਨ ਪਿੱਛੋਂ ਇੱਕ ਬਾਈਕ ਸਵਾਰ ਆਇਆ, ਜਿਸ ‘ਤੇ 3 ਅਣਪਛਾਤੇ ਲੋਕ ਸਵਾਰ ਸਨ।ਬਾਈਕ ਸਵਾਰਾਂ ਵਲੋਂ ਗੱਡੀ ਦੇ ਬੋਲੇਰੋ ਦੇ ਬੋਰਨਟ ‘ਤੇ ਜੋਰਦਾਰ ਵਾਰ ਕੀਤਾ, ਜਿਸ ਨੂੰ ਦੇਖ ਕੇ ਬਲਕਾਰ ਸਿੰਘ ਨੇ ਗੱਡੀ ਰੋਕ ਲਈ।ਬਦਮਾਸ਼ਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।ਮਾਰਕੁੱਟ ਦੌਰਾਨ ਜ਼ਖਮੀ ਕਰਕੇ ਉਕਤ ਬਦਮਾਸ਼ ਨਕਦੀ ਲੈ ਕੇ ਫਰਾਰ ਹੋ ਗਏ।ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ‘ਚ ਜੁੱਟ ਗਈ ਹੈ।