machhiwara fire slums burnt: ਲੁਧਿਆਣਾ (ਤਰਸੇਮ ਭਾਰਦਵਾਜ)-ਇੱਥੇ ਗਰੀਬ ਪਰਿਵਾਰਾਂ ਦੇ ਆਸ਼ੀਆਨੇ ਬਣਾਉਣ ਦੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਗਏ, ਜਦੋਂ ਇੱਥੇ ਝੁੱਗੀਆਂ ‘ਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਮਾਛੀਵਾੜਾ ‘ਚ ਡੱਬੂ ਕਾਲੋਨੀ ‘ਚ ਦੋ ਸਕੇ ਭਰਾ ਦੇਵ ਨਰਾਇਣ ਯਾਦਵ ਤੇ ਵਿਜੈ ਯਾਦਵ ਝੁੱਗੀਆਂ ਬਣਾ ਕੇ ਰਹਿ ਰਹੇ ਸਨ, ਜੋ ਕਿ ਮਜ਼ਦੂਰੀ ਦਾ ਕੰਮ ਕਰਦੇ ਸਨ। ਇਕ ਝੁੱਗੀ ‘ਚ ਜੋਤਿ ਜਗ ਰਹੀ ਸੀ। ਇਸ ਦੌਰਾਨ ਅਚਾਨਕ ਉੱਥੇ ਲੱਗੇ ਪਰਦੇ ਨੂੰ ਅੱਗ ਲੱਗ ਗਈ ਤੇ ਅੱਗ ਨੇ ਦੋਵਾਂ ਝੁੱਗੀਆਂ ਨੂੰ ਲਪੇਟ ‘ਚ ਲੈ ਲਿਆ। ਇਸ ਅੱਗ ਕਾਰਨ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੱਪੜੇ, ਬੈੱਡ, ਰਾਸ਼ਨ ਤੋਂ ਇਲਾਵਾ ਘਰ ਬਣਾਉਣ ਲਈ ਰੱਖੀ ਡੇਢ ਲੱਖ ਰੁਪਏ ਦੀ ਨਕਦੀ ਵੀ ਸੜ ਗਈ। ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਬੜੀ ਮਿਹਨਤ ਨਾਲ ਡੇਢ ਲੱਖ ਰੁਪਏ ਇਕੱਠਾ ਕੀਤਾ ਸੀ ਤਾਂ ਜੋ ਆਉਣ ਵਾਲੇ ਸਮੇਂ ‘ਚ ਹੋਰ ਪੈਸੇ ਇਕੱਠੇ ਕਰ ਝੁੱਗੀਆਂ ਦੀ ਜਗ੍ਹਾ ‘ਤੇ ਪੱਕਾ ਮਕਾਨ ਬਣਾਇਆ ਜਾ ਸਕੇ, ਪਰ ਅਚਾਨਕ ਲੱਗੀ ਅੱਗ ਨੇ ਇਨ੍ਹਾਂ ਗਰੀਬ ਪਰਿਵਾਰ ਦਾ ਆਸ਼ਿਆਨਾ ਬਣਾਉਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ।
ਇਸ ਘਟਨਾ ਵਾਪਰਨ ਤੋਂ ਬਾਅਦ ਕੋਈ ਵੀ ਸਿਆਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਗਰੀਬਾਂ ਦੀ ਸਾਰ ਲੈਣ ਨਾ ਪੁੱਜਾ ਜਿਸ ਕਾਰਨ ਇਹ ਪੀੜ੍ਹਤ ਪਰਿਵਾਰ ਬਹੁਤ ਪ੍ਰਰੇਸ਼ਾਨ ਸੀ। ਡੱਬੂ ਕਾਲੋਨੀ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।
ਇਹ ਵੀ ਦੇਖੋ–